JALANDHAR WEATHER

ਤਾਮਿਲਨਾਡੂ: ਰੇਲਵੇ ਕ੍ਰਾਸਿੰਗ ਪਾਰ ਕਰ ਰਹੀ ਸਕੂਲ ਬੱਸ ਨੂੰ ਰੇਲਗੱਡੀ ਨੇ ਮਾਰੀ ਟੱਕਰ, 3 ਬੱਚਿਆਂ ਦੀ ਮੌਤ

ਚੇਨਈ, 8 ਜੁਲਾਈ- ਤਾਮਿਲਨਾਡੂ ਦੇ ਕੁਡਲੋਰ ਵਿਚ ਅੱਜ ਸਵੇਰੇ ਇਕ ਵੱਡਾ ਹਾਦਸਾ ਵਾਪਰਿਆ। ਚੇਮੰਕੁੱਪਮ ਨੇੜੇ ਇਕ ਮਾਨਵ ਰਹਿਤ ਰੇਲਵੇ ਕਰਾਸਿੰਗ ਨੂੰ ਪਾਰ ਕਰਦੇ ਹੋਏ ਇਕ ਸਕੂਲ ਬੱਸ ਨੂੰ ਰੇਲਗੱਡੀ ਨੇ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ, ਵੈਨ ਲਗਭਗ 50 ਮੀਟਰ ਤੱਕ ਘਸੀਟਦੀ ਗਈ। ਵੈਨ ਵਿਚ ਸਵਾਰ ਬੱਚੇ ਚੀਕਣ ਅਤੇ ਰੌਲਾ ਪਾਉਣ ਲੱਗ ਪਏ। ਜਾਣਕਾਰੀ ਅਨੁਸਾਰ ਹਾਦਸੇ ਵਿਚ ਤਿੰਨ ਬੱਚਿਆਂ ਦੀ ਮੌਤ ਹੋ ਗਈ। ਜਦੋਂ ਕਿ ਸਕੂਲ ਵੈਨ ਡਰਾਈਵਰ ਸਮੇਤ 10 ਜ਼ਖਮੀ ਹੋ ਗਏ।

ਚੇਮੰਕੁੱਪਮ ਨੇੜੇ ਇਕ ਸਕੂਲ ਵੈਨ ਰੇਲਵੇ ਟਰੈਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ, ਚਿਦੰਬਰਮ ਜਾ ਰਹੀ ਇਕ ਯਾਤਰੀ ਰੇਲਗੱਡੀ ਵੈਨ ਨਾਲ ਟਕਰਾ ਗਈ। ਲੋਕਾਂ ਨੇ ਦੱਸਿਆ ਕਿ ਹਾਦਸੇ ਸਮੇਂ ਸਕੂਲੀ ਬੱਚੇ ਅਤੇ ਡਰਾਈਵਰ ਵੈਨ ਵਿਚ ਸਨ। ਜਿਵੇਂ ਹੀ ਰੇਲਗੱਡੀ ਨੇ ਟੱਕਰ ਮਾਰੀ, ਮੌਕੇ ’ਤੇ ਚੀਕ-ਚਿਹਾੜਾ ਮਚ ਗਿਆ। ਟੱਕਰ ਦੀ ਆਵਾਜ਼ ਸੁਣ ਕੇ ਲੋਕ ਮੌਕੇ ’ਤੇ ਪਹੁੰਚੇ ਅਤੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਹਾਦਸੇ ਵਿਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਤੇ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਜਦੋਂ ਕਿ ਗੰਭੀਰ ਜ਼ਖਮੀ ਡਰਾਈਵਰ ਅਤੇ ਬੱਚਿਆਂ ਸਮੇਤ ਜ਼ਖਮੀਆਂ ਨੂੰ ਕੁਡਲੋਰ ਸਰਕਾਰੀ ਹਸਪਤਾਲ ਲਿਜਾਇਆ ਗਿਆ। ਮੈਡੀਕਲ ਅਧਿਕਾਰੀ ਉਨ੍ਹਾਂ ਦੀ ਹਾਲਤ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਹਾਦਸੇ ਤੋਂ ਬਾਅਦ, ਜ਼ਖਮੀ ਬੱਚਿਆਂ ਅਤੇ ਡਰਾਈਵਰ ਨੂੰ ਤੁਰੰਤ ਕੁਡਲੋਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ।

ਸਥਾਨਕ ਲੋਕਾਂ ਅਤੇ ਰੇਲਵੇ ਅਧਿਕਾਰੀਆਂ ਅਨੁਸਾਰ, ਇਹ ਹਾਦਸਾ ਵੈਨ ਡਰਾਈਵਰ ਦੀ ਲਾਪਰਵਾਹੀ ਕਾਰਨ ਹੋਇਆ। ਕਿਹਾ ਜਾ ਰਿਹਾ ਹੈ ਕਿ ਡਰਾਈਵਰ ਨੇ ਰੇਲਗੱਡੀ ਨੂੰ ਦੇਖਦੇ ਹੋਏ ਵੀ ਜਲਦੀ ਵਿਚ ਪਟੜੀ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਰੇਲਵੇ ਸੁਰੱਖਿਆ ਬਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਸ ਦੇ ਪਿੱਛੇ ਅਸਲ ਕਾਰਨ ਦਾ ਪਤਾ ਲਗਾਇਆ ਜਾ ਸਕੇ ਅਤੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿੱਤੀ ਜਾ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ