JALANDHAR WEATHER

ਅਮਰਨਾਥ ਯਾਤਰਾ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਹਾਦਸਾਗ੍ਰਸਤ ਹੋਣ ਕਾਰਨ 8 ਤੋਂ 10 ਸ਼ਰਧਾਲੂ ਜ਼ਖ਼ਮੀ

 ਅਨੰਤਨਾਗ (ਜੰਮੂ ਕਸ਼ਮੀਰ), 13 ਜੁਲਾਈ - ਅਮਰਨਾਥ ਯਾਤਰਾ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਜੰਮੂ-ਕਸ਼ਮੀਰ ਦੇ ਕੁਲਗਾਮ ਵਿਚ ਹਾਦਸਾਗ੍ਰਸਤ ਹੋ ਗਈ, ਜਿਸ ਕਾਰਨ 8 ਤੋਂ 10 ਸ਼ਰਧਾਲੂ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਇਕ ਜ਼ਖਮੀ ਵਿਅਕਤੀ ਭਾਗੀਰਥ ਕਹਿੰਦਾ ਹੈ, "ਮੈਂ ਮੱਧ ਪ੍ਰਦੇਸ਼ ਦੇ ਮੰਦਸੌਰ ਤੋਂ ਹਾਂ। ਅਸੀਂ ਯਾਤਰਾ ਲਈ ਆਏ ਸੀ। ਹਾਦਸਾ ਕੁਲਗਾਮ ਵਿਚ ਹੋਇਆ। ਮੇਰੀ ਅੱਖ 'ਤੇ ਸੱਟ ਲੱਗੀ ਹੈ... ਇੱਥੇ ਪ੍ਰਬੰਧ ਵਧੀਆ ਹਨ।" ਇਕ ਹੋਰ ਜ਼ਖਮੀ ਵਿਅਕਤੀ ਨੇ ਕਿਹਾ, ਸਾਰੇ ਮੱਧ ਪ੍ਰਦੇਸ਼ ਦੇ ਸਨ। ਅਸੀਂ ਅਮਰਨਾਥ ਤੋਂ ਵੈਸ਼ਨੋ ਦੇਵੀ ਜਾ ਰਹੇ ਸੀ... ਅਸੀਂ ਸਵੇਰੇ 3 ਵਜੇ ਰਵਾਨਾ ਹੋਏ। ਹਾਦਸੇ ਤੋਂ ਬਾਅਦ, ਸਾਨੂੰ ਹਸਪਤਾਲ ਲਿਆਂਦਾ ਗਿਆ। ਸਾਡਾ ਚੰਗਾ ਇਲਾਜ ਕੀਤਾ ਜਾ ਰਿਹਾ ਹੈ..."।
ਜੀਐਮਸੀ ਅਨੰਤਨਾਗ ਦੇ ਆਰਥੋਪੀਡਿਕ ਡਾਕਟਰ, ਡਾ. ਤਾਰਿਕ ਕਹਿੰਦੇ ਹਨ, "ਸਾਡੇ ਕੋਲ ਇੱਥੇ 8-10 ਲੋਕ ਹਨ। ਉਨ੍ਹਾਂ ਵਿਚੋਂ ਜ਼ਿਆਦਾਤਰ ਦੇ ਸਿਰ 'ਤੇ ਸੱਟਾਂ ਹਨ... ਆਰਥੋਪੀਡਿਕ ਤੌਰ 'ਤੇ, ਉਹ ਸਾਰੇ ਸਥਿਰ ਹਨ। ਲੋੜੀਂਦੀ ਜਾਂਚ ਤੋਂ ਬਾਅਦ, ਉਨ੍ਹਾਂ ਸਾਰਿਆਂ ਨੂੰ ਇਕ ਘੰਟੇ ਵਿਚ ਛੁੱਟੀ ਦੇ ਦਿੱਤੀ ਜਾਵੇਗੀ... ਛਾਤੀ ਵਿਚ ਸੱਟ ਵਾਲੇ ਇਕ ਵਿਅਕਤੀ ਨੂੰ ਇੱਥੇ ਰੱਖਿਆ ਜਾਵੇਗਾ, ਬਾਕੀਆਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ