ਢਿੱਲਵਾਂ ਪੁਲਿਸ ਵਲੋਂ 500 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ਸਮੇਤ ਇਕ ਕਾਬੂ, ਦੂਜਾ ਭੱਜਿਆ

ਢਿੱਲਵਾਂ , 13 ਜੁਲਾਈ (ਗੋਬਿੰਦ ਸੁਖੀਜਾ, ਪਰਵੀਨ ਕੁਮਾਰ)-ਥਾਣਾ ਢਿੱਲਵਾਂ ਦੀ ਪੁਲਿਸ ਨੇ 500 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ ।ਇਸ ਸੰਬੰਧੀ ਥਾਣਾ ਢਿੱਲਵਾਂਦੇ ਮੁਖੀ ਦਲਵਿੰਦਰਬੀਰ ਸਿੰਘ ਨੇ ਦੱਸਿਆ ਕਿ ਹਾਈਟੈੱਕ ਨਾਕਾ ਢਿੱਲਵਾਂ ਵਿਖੇ ਏ.ਐਸ.ਆਈ ਲਖਵਿੰਦਰ ਸਿੰਘ ਵਲੋਂ ਸਾਥੀ ਕਰਮਚਾਰੀਆਂ ਨਾਲ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ ਕਿ ਇਕ ਮੋਟਰਸਾਈਕਲ ਸਵਾਰ 2 ਨੌਜਵਾਨ ਅੰਮ੍ਰਿਤਸਰ ਸਾਈਡ ਵਲੋਂ ਆਉਦੇ ਦਿਖਾਈ ਦਿੱਤੇ, ਜਿੰਨਾ ਨੂੰ ਰੁੱਕਣ ਦਾ ਇਸ਼ਾਰਾ ਕੀਤਾ। ਮੋਟਰਸਾਈਕਲ ਸਵਾਰ ਨੂੰ ਚੈਕ ਕੀਤਾ ਤਾਂ ਮੋਟਰਸਾਈਕਲ 'ਤੇ ਸਵਾਰ ਦੋਵਾਂ ਨੂੰ ਹੇਠਾਂ ਉਤਰਨ ਲਈ ਕਿਹਾ ਤਾਂ ਮੋਟਰਸਾਈਕਲ 'ਤੇ ਪਿਛੇ ਬੈਠਾ ਨੌਜਵਾਨ ਉੱਤਰ ਨੇ ਪਿਛੇ ਨੂੰ ਦੌੜ ਪਿਆ। ਭੱਜਣ ਵਾਲੇ ਨੌਜਵਾਨ ਜਵਾਨ ਦਾ ਨਾਂਅ ਮਹਿੰਗਾ ਸਿੰਘ ਵਾਸੀ ਥਾਣਾ ਅਜਨਾਲਾ (ਅੰਮ੍ਰਿਤਸਰ) ਹੈ। ਭੱਜੇ ਹੋਏ ਨੌਜਵਾਨ ਜਵਾਨ ਦੀ ਕਾਫੀ ਭਾਲ ਕੀਤੀ ਪਰ ਹਨੇਰਾ ਹੋਣ ਕਾਰਨ ਕਾਬੂ ਨਹੀਂ ਆਇਆ। ਥਾਣਾ ਢਿੱਲਵਾਂ ਵਲੋਂ ਜਾਂਚ ਕਰਨ 'ਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਥਾਣਾ ਢਿੱਲਵਾਂ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।