JALANDHAR WEATHER

ਭਾਰਤ ਬਨਾਮ ਇੰਗਲੈਂਡ- ਤੀਜਾ ਟੈਸਟ - ਦਿਨ 4:ਵਾਸ਼ਿੰਗਟਨ ਤੋਂ ਬਾਅਦ ਬੁਮਰਾਹ ਦਾ ਧਮਾਕਾ, ਇੰਗਲੈਂਡ ਨੂੰ 8ਵਾਂ ਝਟਕਾ

ਨਵੀ ਦਿੱਲੀ, 13 ਜੁਲਾਈ - ਭਾਰਤ ਅਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ 2025 ਦਾ ਤੀਜਾ ਮੈਚ ਲੰਡਨ ਦੇ ਲਾਰਡਜ਼ ਕ੍ਰਿਕਟ ਗਰਾਊਂਡ 'ਤੇ ਖੇਡਿਆ ਜਾ ਰਿਹਾ ਹੈ। ਅੱਜ (13 ਜੁਲਾਈ) ਇਸ ਮੈਚ ਦਾ ਚੌਥਾ ਦਿਨ ਹੈ। ਕ੍ਰਿਸ ਵੋਕਸ ਅਤੇ ਕਾਰਸ ਅਜੇਤੂ ਖੇਡ ਰਹੇ ਹਨ। ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿਚ 387 ਦੌੜਾਂ ਬਣਾਈਆਂ ਸਨ। ਜਵਾਬ ਵਿਚ ਭਾਰਤੀ ਟੀਮ ਦੀ ਪਹਿਲੀ ਪਾਰੀ ਵੀ 387 ਦੌੜਾਂ 'ਤੇ ਖ਼ਤਮ ਹੋਈ। ਯਾਨੀ ਕਿ ਪਹਿਲੀ ਪਾਰੀ ਵਿਚ ਦੋਵਾਂ ਟੀਮਾਂ ਦਾ ਸਕੋਰ ਬਰਾਬਰ ਸੀ। ਹੁਣ ਲਾਰਡਜ਼ ਟੈਸਟ ਵਿਚ ਚੌਥੇ ਦਿਨ ਦਾ ਖੇਡ ਕਾਫ਼ੀ ਫੈਸਲਾਕੁੰਨ ਹੈ। ਤੀਜੇ ਦਿਨ ਦੇ ਖੇਡ ਵਿਚ ਇੰਗਲੈਂਡ ਦੀ ਦੂਜੀ ਪਾਰੀ ਵਿਚ ਸਿਰਫ਼ ਇਕ ਓਵਰ ਸੁੱਟਿਆ ਗਿਆ, ਜੋ ਕਿ ਕਿਸੇ ਡਰਾਮੇ ਤੋਂ ਘੱਟ ਨਹੀਂ ਸੀ। ਉਸ ਓਵਰ ਵਿਚ, ਭਾਰਤੀ ਕਪਤਾਨ ਸ਼ੁਭਮਨ ਗਿੱਲ ਅਤੇ ਇੰਗਲੈਂਡ ਦੇ ਓਪਨਰ ਜੈਕ ਕਰੌਲੀ ਵਿਚਕਾਰ ਟਕਰਾਅ ਹੋਇਆ। ਚੌਥੇ ਦਿਨ ਦਾ ਖੇਡ ਚੱਲ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ