JALANDHAR WEATHER

ਜੈਨਿਕ ਸਿਨਰ ਨੇ ਜਿੱਤਿਆ ਪਹਿਲਾ ਵਿੰਬਲਡਨ ਖ਼ਿਤਾਬ

2 ਵਾਰ ਦੇ ਚੈਂਪੀਅਨ ਕਾਰਲੋਸ ਅਲਕਾਰਾਜ਼ ਨੂੰ ਹਰਾਇਆ
ਲੰਡਨ, 13 ਜੁਲਾਈ (ਏਜੰਸੀ)-ਜੈਨਿਕ ਸਿਨਰ ਨੇ 2 ਵਾਰ ਦੇ ਮੌਜੂਦਾ ਚੈਂਪੀਅਨ ਕਾਰਲੋਸ ਅਲਕਾਰਾਜ਼ ਨੂੰ 4-6, 6-4, 6-4, 6-4 ਨਾਲ ਹਰਾ ਕੇ ਆਪਣੀ ਪਹਿਲੀ ਵਿੰਬਲਡਨ ਚੈਂਪੀਅਨਸ਼ਿਪ ਜਿੱਤ ਲਈ ਹੈ | ਨੰਬਰ 1 ਰੈਂਕਿੰਗ ਵਾਲੇ ਸਿਨਰ ਨੇ ਕੁੱਲ ਮਿਲਾ ਕੇ ਆਪਣਾ ਚੌਥਾ ਗ੍ਰੈਂਡ ਸਲੈਮ ਖ਼ਿਤਾਬ ਹਾਸਿਲ ਕੀਤਾ | ਇਸ ਜਿੱਤ ਨਾਲ 23 ਸਾਲਾ ਇਤਾਲਵੀ ਸਿਨਰ ਨੇ 22 ਸਾਲਾ ਸਪੈਨਿਸ਼ ਖਿਡਾਰੀ ਅਲਕਾਰਾਜ਼ ਦੀ ਜਿੱਤ ਦੀ ਲੜੀ ਨੂੰ ਵੀ ਤੋੜ ਦਿੱਤਾ ਹੈ | ਜ਼ਿਕਰਯੋਗ ਹੈ ਕਿ 148 ਸਾਲਾਂ ਦੇ ਇਤਿਹਾਸ 'ਚ ਕਿਸੇ ਇਤਾਲਵੀ ਖਿਡਾਰੀ ਵਲੋਂ ਵਿੰਬਲਡਨ ਦਾ ਇਹ ਵੱਕਾਰੀ ਖ਼ਿਤਾਬ ਜਿੱਤਿਆ ਗਿਆ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ