ਲੰਡਨ ਵਿਚ ਉਡਾਣ ਭਰਦੇ ਹੀ ਜਹਾਜ਼ ਹਾਦਸਾਗ੍ਰਸਤ, ਉਡਾਣ ਭਰਨ ਤੋਂ ਤੁਰੰਤ ਬਾਅਦ ਭਿਆਨਕ ਲੱਗੀ ਅੱਗ

ਲੰਡਨ ,13 ਜੁਲਾਈ-ਲੰਡਨ ਦੇ ਸਾਊਥਐਂਡ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਪਲਾਂ ਬਾਅਦ ਹੀ ਇਕ ਛੋਟਾ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਨੂੰ ਅੱਗ ਲੱਗ ਗਈ ਅਤੇ ਘਟਨਾ ਸਥਾਨ 'ਤੇ ਕਾਲਾ ਧੂੰਆਂ ਉੱਠਦਾ ਦੇਖਿਆ ਗਿਆ। ਅਜੇ ਤੱਕ ਕਿਸੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਹਾਦਸਾ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਦੇ ਕਰੀਬ ਵਾਪਰਿਆ। ਮੁੱਢਲੀ ਜਾਣਕਾਰੀ ਅਨੁਸਾਰ, ਹਾਦਸਾਗ੍ਰਸਤ ਜਹਾਜ਼ ਬੀਚ ਬੀ 200 ਸੁਪਰ ਕਿੰਗ ਏਅਰ, ਇਕ ਟਵਿਨ-ਇੰਜਣ ਟਰਬੋਪ੍ਰੌਪ ਜੈੱਟ ਸੀ ਅਤੇ ਨੀਦਰਲੈਂਡਜ਼ ਦੇ ਲੇਲੀਸਟੈਡ ਜਾ ਰਿਹਾ ਸੀ।
ਘਟਨਾ ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਸਰਗਰਮ ਕਰ ਦਿੱਤਾ ਗਿਆ। ਪੁਲਿਸ, ਫਾਇਰ ਬ੍ਰਿਗੇਡ ਅਤੇ ਰਾਹਤ ਟੀਮਾਂ ਜਲਦੀ ਨਾਲ ਮੌਕੇ 'ਤੇ ਪਹੁੰਚ ਗਈਆਂ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਜਹਾਜ਼ ਵਿਚ ਕਿੰਨੇ ਲੋਕ ਸਵਾਰ ਸਨ। ਚਸ਼ਮਦੀਦਾਂ ਨੇ ਹਾਦਸੇ ਨੂੰ ਦੁਖਦਾਈ ਦੱਸਿਆ ਅਤੇ ਕਿਹਾ ਕਿ ਹਾਦਸੇ ਤੋਂ ਕੁਝ ਪਲ ਪਹਿਲਾਂ, ਕੁਝ ਲੋਕਾਂ ਨੇ ਜਹਾਜ਼ ਦੇ ਚਾਲਕ ਦਲ ਨੂੰ ਹੱਥ ਹਿਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਸੀ।