JALANDHAR WEATHER

ਪੰਜਾਬ ਵਿਚ ਪਹਿਲੇ ਗੇੜ 'ਚ 3083 ਖੇਡ ਮੈਦਾਨਾਂ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ ‌- ਭਗਵੰਤ ਸਿੰਘ ਮਾਨ

ਚੰਡੀਗੜ੍ਹ , 13 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅੱਜ ਇੱਥੇ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਵਿਚ ਪਹਿਲੇ ਗੇੜ 'ਚ 3083 ਖੇਡ ਮੈਦਾਨਾਂ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ ‌ । ਉਨ੍ਹਾਂ ਕਿਹਾ ਕਿ ਪੰਜਾਬ ਵਿਚ ਤਕਰੀਬਨ 13000 ਦੇ ਕਰੀਬ ਪਿੰਡ ਹਨ ਜਿੱਥੇ ਬੱਚਿਆਂ ਨੂੰ ਖੇਡ ਮੈਦਾਨਾਂ ਤੱਕ ਲਿਆਂਦਾ ਜਾਵੇਗਾ ਤਾਂ ਜੋ ਉਹ ਨਸ਼ਿਆਂ ਦੀ ਭੈੜੀ ਸੰਗਤ ਵਿਚ ਨਾ ਪੈ ਸਕਣ। ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਏਸ਼ੀਅਨ ਕਾਮਨ -ਵੈਲਥ ਅਤੇ ਹੋਰ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿਚ ਆਪਣੇ ਖੇਡ ਦੇ ਜੌਹਰ ਦਿਖਾਉਣ ਵਾਲੇ ਖਿਡਾਰੀਆਂ ਦੀ ਬਤੌਰ ਕੋਚਿੰਗ ਦੀਆਂ ਵੀ ਸੇਵਾਵਾਂ ਲਈਆਂ ਜਾਣਗੀਆਂ। ਉਨ੍ਹਾਂ ਇਹ ਦੱਸਦੇ ਹੋਏ ਖੁਸ਼ੀ ਜ਼ਾਹਿਰ ਕੀਤੀ ਕਿ ਇਸ ਸਮੇਂ ਹਾਕੀ, ਕ੍ਰਿਕਟ ਅਤੇ ਫੁੱਟਬਾਲ ਦੀ ਕਪਤਾਨੀ ਕਰ ਰਹੇ ਤਿੰਨੋਂ ਖਿਡਾਰੀ ਪੰਜਾਬੀ ਹਨ। ਇਸ ਮੌਕੇ ਉਨ੍ਹਾਂ ਨੇ ਬਾਕਸਿੰਗ ਲਈ ਸੁਨਾਮ , ਹਾਕੀ ਲਈ ਸੰਸਾਰਪੁਰ ਮਿੱਠਾਪੁਰ ਅਤੇ ਬਰਨਾਲਾ ਆਦਿ ਦਾ ਵੀ ਜ਼ਿਕਰ ਕੀਤਾ ਕਿ ਇਥੋਂ ਚੰਗੇ ਖਿਡਾਰੀ ਪੈਦਾ ਹੋਏ । ਪੰਜਾਬ ਦੇ ਖਿਡਾਰੀਆਂ ਅਤੇ ਖੇਡਾਂ ਦੀ ਗੱਲ ਕਰਦੇ ਹੋਏ ਭਗਵੰਤ ਸਿੰਘ ਮਾਨ ਨੇ ਨਾਮਧਾਰੀ ਅਤੇ ਪੰਜਾਬ ਪੁਲਿਸ ਵਿਚਲੇ ਚੰਗੇ ਖਿਡਾਰੀਆਂ ਦੀ ਵੀ ਗੱਲ ਕੀਤੀ। ਉਨ੍ਹਾਂ ਆਪਣੇ ਸਮੇਂ ਦੌਰਾਨ ਪਿੰਡਾਂ ਵਿਚ ਕਿਸ ਤਰ੍ਹਾਂ ਹਾਕੀ ਅਤੇ ਕ੍ਰਿਕਟ ਖੇਡੀ ਜਾਂਦੀ ਸੀ ਉਸ ਦਾ ਵੀ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ