JALANDHAR WEATHER

ਸੰਗਰੂਰ 'ਚ 2 ਸਰਪੰਚਾਂ ਤੇ 24 ਪੰਚਾਂ ਦੀਆਂ ਖਾਲੀ ਅਸਾਮੀਆਂ ਦੀਆਂ ਚੋਣਾਂ ਸਬੰਧੀ ਪਹਿਲੇ ਦਿਨ ਨਹੀਂ ਹੋਈ ਕੋਈ ਨਾਮਜ਼ਦਗੀ

ਸੰਗਰੂਰ, 14 ਜੁਲਾਈ (ਧੀਰਜ ਪਸ਼ੋਰੀਆ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਸੁਖਚੈਨ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ 2 ਸਰਪੰਚਾਂ ਅਤੇ 24 ਪੰਚਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਚੋਣਾਂ 27 ਜੁਲਾਈ ਨੂੰ ਹੋਣਗੀਆਂ। ਇਸ ਸਬੰਧੀ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਤੇ ਅੱਜ ਨਾਮਜ਼ਦਗੀਆਂ ਦੇ ਪਹਿਲੇ ਦਿਨ ਕੋਈ ਨਾਮਜ਼ਦਗੀ ਦਾਖਲ ਨਹੀਂ ਹੋਈ। ਜ਼ਿਲ੍ਹੇ ਵਿਚ ਸਰਪੰਚ ਪਲਾਸੌਰ ਬਲਾਕ ਧੂਰੀ ਅਤੇ ਸਰਪੰਚ ਮਿਰਜਾ ਪੱਤੀ ਨਮੋਲ ਬਲਾਕ ਸੁਨਾਮ ਅਤੇ ਪੰਚ ਬਾਲਦ ਖੁਰਦ ਬਲਾਕ ਭਵਾਨੀਗੜ੍ਹ, ਪੰਚ ਬਿੰਬਰ ਭਵਾਨੀਗੜ੍ਹ, ਪੰਚ ਫਤਿਹਗੜ੍ਹ ਭਾਦਸੋਂ ਭਵਾਨੀਗੜ੍ਹ, ਪੰਚ ਮਹਿਸਮਪੁਰ ਭਵਾਨੀਗੜ੍ਹ, ਪੰਚ ਨਾਗਰਾ ਭਵਾਨੀਗੜ੍ਹ, 2 ਪੰਚ ਤੁਰੀ ਭਵਾਨੀਗੜ੍ਹ, ਪੰਚ ਪਿੰਡ ਧੂਰੀ ਬਲਾਕ ਧੂਰੀ, ਪੰਚ ਸਮੁੰਦਗੜ੍ਹ ਧੂਰੀ, ਪੰਚ ਧੂਰਾ ਧੂਰੀ, ਪੰਚ ਕਾਂਝਲਾ ਧੂਰੀ, ਪੰਚ ਪਲਾਸੌਰ ਧੂਰੀ, ਪੰਚ ਕਦਰ ਨਗਰ ਦਿੜ੍ਹਬਾ, ਪੰਚ ਗੋਬਿੰਦਪੁਰਾ ਨਾਗਰੀ ਦਿੜ੍ਹਬਾ, ਪੰਚ ਰਾਮਪੁਰਾ ਲਹਿਰਾਗਾਗਾ, ਪੰਚ ਗੋਬਿੰਦਪੁਰਾ ਪਾਪੜਾ ਲਹਿਰਾਗਾਗਾ, ਪੰਚ ਖਾਈ ਲਹਿਰਾਗਾਗਾ, ਪੰਚ ਭਗਵਾਨਪੁਰਾ ਸੰਗਰੂਰ, ਪੰਚ ਖਿਲਰੀਆਂ ਸੰਗਰੂਰ, ਪੰਚ ਭਿੰਡਰਾਂ ਸੰਗਰੂਰ, ਪੰਚ ਮੰਡੇਰ ਖੁਰਦ ਸੰਗਰੂਰ, ਪੰਚ ਰੂਪਾਹੇੜੀ ਸੰਗਰੂਰ, ਪੰਚ ਕਰੋਦਾ ਅੰਨਦਾਨਾ ਐਟ ਮੂਨਕ, ਪੰਚ ਫਤਿਹਗੜ੍ਹ ਸੁਨਾਮ ਦੀਆਂ ਅਸਾਮੀਆਂ ਲਈ ਚੋਣ ਹੋਣੀ ਹੈ।

ਚੋਣ ਸ਼ਡਿਊਲ ਅਨੁਸਾਰ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ 14 ਜੁਲਾਈ ਤੋਂ ਸ਼ੁਰੂ ਹੈ ਅਤੇ 17 ਜੁਲਾਈ ਆਖਰੀ ਮਿਤੀ ਹੈ। ਨਾਮਜ਼ਦਗੀਆਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ। ਨਾਮਜ਼ਦਗੀ ਪੱਤਰਾਂ ਦੀ ਜਾਂਚ 18 ਜੁਲਾਈ ਨੂੰ ਹੋਵੇਗੀ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 19 ਜੁਲਾਈ ਹੈ। ਪੋਲਿੰਗ 27 ਜੁਲਾਈ ਨੂੰ ਹੋਵੇਗੀ। ਵੋਟਿੰਗ ਪੂਰੀ ਹੋਣ ਤੋਂ ਬਾਅਦ ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਦੀ ਗਿਣਤੀ ਉਸੇ ਦਿਨ ਕੀਤੀ ਜਾਵੇਗੀ। ਸਰਪੰਚ ਲਈ ਖਰਚਾ ਹੱਦ 40 ਹਜ਼ਾਰ ਰੁਪਏ ਅਤੇ ਪੰਚ ਲਈ 30 ਹਜ਼ਾਰ ਰੁਪਏ ਹੈ। ਬਲਾਕ ਭਵਾਨੀਗੜ੍ਹ ਲਈ ਐੱਸ.ਡੀ.ਓ. ਸੀਵਰੇਜ ਬੋਰਡ, ਬਲਾਕ ਧੂਰੀ ਲਈ ਈ.ਓ., ਨਗਰ ਕੌਂਸਲ (ਐਮ.ਸੀ.) ਧੂਰੀ, ਦਿੜ੍ਹਬਾ ਲਈ ਈ.ਓ., ਐਮ.ਸੀ. ਦਿੜ੍ਹਬਾ, ਲਹਿਰਾਗਾਗਾ ਲਈ ਈ.ਓ., ਐਮ.ਸੀ. ਲਹਿਰਾਗਾਗਾ, ਬਲਾਕ ਸੰਗਰੂਰ ਲਈ ਐਕਸੀਅਨ ਇੰਪਰੂਵਮੈਂਟ ਟਰੱਸਟ ਸੰਗਰੂਰ, ਅੰਨਦਾਨਾ ਐਟ ਮੂਨਕ ਲਈ ਈ.ਓ., ਐਮ.ਸੀ. ਮੂਨਕ ਅਤੇ ਬਲਾਕ ਸੁਨਾਮ ਲਈ ਈ.ਓ., ਐਮ.ਸੀ. ਸੁਨਾਮ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਮਜ਼ਦਗੀ ਪ੍ਰਕਿਰਿਆ, ਪੋਲਿੰਗ ਅਤੇ ਗਿਣਤੀ ਦੀ ਵੀਡੀਓਗ੍ਰਾਫੀ ਵੀ ਯਕੀਨੀ ਬਣਾਈ ਜਾਵੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ