ਯੂ.ਏ.ਈ.: ਮੁੱਖ ਮੰਤਰੀ ਮੋਹਨ ਯਾਦਵ 'ਮੱਧ ਪ੍ਰਦੇਸ਼ ਵਪਾਰ ਨਿਵੇਸ਼ ਫੋਰਮ' ਪ੍ਰੋਗਰਾਮ ਵਿਚ ਹੋਏ ਸ਼ਾਮਿਲ


ਦੁਬਈ [ਯੂਏਈ], 14 ਜੁਲਾਈ (ਏਐਨਆਈ) : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਯੂ.ਏ.ਈ. ਵਿਚ ਹੋਏ 'ਮੱਧ ਪ੍ਰਦੇਸ਼ ਵਪਾਰ ਨਿਵੇਸ਼ ਫੋਰਮ ਪ੍ਰੋਗਰਾਮ' ਵਿਚ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਵਿਚ ਮਹਿਮਾਨਾਂ ਨੂੰ ਫੁੱਲਾਂ ਅਤੇ ਸ਼ਾਲਾਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿਚ ਸਾਹਿਤਿਆ ਚਤੁਰਵੇਦੀ, ਆਈ.ਬੀ.ਪੀ.ਸੀ. ਦੁਬਈ ਦੇ ਸਕੱਤਰ ਜਨਰਲ, ਕੌਂਸਲ ਜਨਰਲ ਸਤੀਸ਼ ਕੁਮਾਰ ਸਿਵਾਨ ਅਤੇ ਸੀਨੀਅਰ ਨੌਕਰਸ਼ਾਹਾਂ ਵਰਗੇ ਕਈ ਪਤਵੰਤੇ ਸ਼ਾਮਿਲ ਹੋਏ।
ਸਮਾਗਮ ਦੀ ਸ਼ੁਰੂਆਤ ਵਿਚ ਮੱਧ ਪ੍ਰਦੇਸ਼ ਸਰਕਾਰ ਦੇ ਉਦਯੋਗਿਕ ਨੀਤੀ ,ਨਿਵੇਸ਼ ਪ੍ਰਮੋਸ਼ਨ ਵਿਭਾਗ ,ਸੂਖਮ ਛੋਟੇ ਅਤੇ ਦਰਮਿਆਨੇ ਉੱਦਮ ਵਿਭਾਗ ਦੇ ਪ੍ਰਮੁੱਖ ਸਕੱਤਰ ਰਘਵੇਂਦਰ ਕੁਮਾਰ ਸਿੰਘ ਨੇ ਨਿਵੇਸ਼ ਦੇ ਵੱਖ-ਵੱਖ ਤਰੀਕਿਆਂ ਅਤੇ ਸਰਕਾਰ ਦੀਆਂ ਦੋਸਤਾਨਾ ਨੀਤੀਆਂ ਮੱਧ ਪ੍ਰਦੇਸ਼ ਨੂੰ ਇਸ ਦੇ ਲਈ ਇਕ ਵਧੀਆ ਕੇਂਦਰ ਕਿਵੇਂ ਬਣਾਉਂਦੀਆਂ ਹਨ, ਬਾਰੇ ਵਿਸਤ੍ਰਿਤ ਭਾਸ਼ਣ ਦਿੱਤਾ। ਪ੍ਰਿੰਸੀਪਲ ਸਕੱਤਰ ਕੁਮਾਰ ਨੇ ਉਜਾਗਰ ਕੀਤਾ ਕਿ ਮੱਧ ਪ੍ਰਦੇਸ਼ ਵਿਚ ਕਈ ਖੇਤਰ ਹਨ ਜਿੱਥੇ ਨਿਵੇਸ਼ ਹੋ ਸਕਦਾ ਹੈ। ਕੁਮਾਰ ਨੇ ਫੂਡ ਪ੍ਰੋਸੈਸਿੰਗ, ਆਟੋਮੋਬਾਈਲ, ਇਲੈਕਟ੍ਰਿਕ ਵਾਹਨ, ਟੈਕਸਟਾਈਲ, ਕੱਪੜੇ, ਨਵਿਆਉਣਯੋਗ ਊਰਜਾ, ਫਾਰਮਾਸਿਊਟੀਕਲ, ਸਿਹਤ ਸੰਭਾਲ, ਕੈਮੀਕਲ , ਲੌਜਿਸਟਿਕਸ, ਵੇਅਰਹਾਊਸਿੰਗ ਨੂੰ ਸੂਚੀਬੱਧ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਖੇਤਰਾਂ ਵਿਚ ਨਿਵੇਸ਼ ਲਈ ਅਥਾਹ ਸੰਭਾਵਨਾਵਾਂ ਹਨ ।
ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਹੇਠ ਅਸੀਂ 2025 ਵਿਚ ਮੱਧ ਪ੍ਰਦੇਸ਼ ਵਿਚ 18 ਨਵੀਆਂ ਪ੍ਰੋ-ਬਿਜ਼ਨਸ ਬਿਜ਼ਨਸ ਫ੍ਰੈਂਡਲੀ ਮਲਟੀ ਇੰਡਸਟਰੀ ਐਪਰੋਚ ਨੀਤੀਆਂ ਲਿਆਂਦੀਆਂ ਹਨ। ਇਸ ਤੋਂ ਪਹਿਲਾਂ ਦਿਨ ਵਿਚ, ਮੁੱਖ ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ ਨਿਵੇਸ਼ ਲਿਆਉਣ ਅਤੇ 30-50 ਮਿਲੀਅਨ ਡਾਲਰ ਦੇ ਪ੍ਰਭਾਵਸ਼ਾਲੀ ਮੌਕੇ ਪੈਦਾ ਕਰਨ ਲਈ ਉਦਯੋਗ ਮਾਹਰਾਂ ਨਾਲ ਵਿਆਪਕ ਗੱਲਬਾਤ ਕੀਤੀ ।