ਖੜਗੇ ਤੇ ਰਾਹੁਲ ਅੱਜ ਜਾਣਗੇ ਅਸਾਮ, ਕਾਂਗਰਸੀ ਵਰਕਰਾਂ ਨਾਲ ਕਰਨਗੇ ਗੱਲਬਾਤ

ਗੁਹਾਟੀ, 16 ਜੁਲਾਈ- ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਅਸਾਮ ਦਾ ਦੌਰਾ ਕਰਨਗੇ, ਜਿਸ ਦੌਰਾਨ ਉਹ ਰਾਜ ਵਿਚ ਪਾਰਟੀ ਦੇ ਕਾਰਜਕਰਤਾਵਾਂ ਨਾਲ ਗੱਲਬਾਤ ਕਰਨਗੇ। ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੌਰਵ ਗੋਗੋਈ ਦੇ ਸੂਬਾ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਪਾਰਟੀ ਦੇ ਚੋਟੀ ਦੇ ਨੇਤਾਵਾਂ ਦਾ ਇਹ ਪਹਿਲਾ ਦੌਰਾ ਹੋਵੇਗਾ।
ਖੜਗੇ ਅਤੇ ਗਾਂਧੀ ਦਿਨ ਭਰ ਦੀ ਯਾਤਰਾ ਦੌਰਾਨ ਦੋ ਮੀਟਿੰਗਾਂ ਵਿੱਚ ਸ਼ਾਮਿਲ ਹੋਣ ਵਾਲੇ ਹਨ, ਜਿਨ੍ਹਾਂ ਵਿਚ ਇਕ ਛਾਇਆਗਾਂਵ-ਗੁਹਾਟੀ ਤੋਂ ਲਗਭਗ 40 ਕਿਲੋਮੀਟਰ ਦੂਰ, ਸ਼ਾਮਿਲ ਹੈ।
ਗੋਗੋਈ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਪਾਰਟੀ ਦੇ ਜ਼ਿਲ੍ਹਾ, ਬਲਾਕ ਅਤੇ ਮੰਡਲ ਪ੍ਰਧਾਨ ਮੀਟਿੰਗਾਂ ਦੌਰਾਨ ਲੀਡਰਸ਼ਿਪ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰ ਸਕਣਗੇ।
ਉਨ੍ਹਾਂ ਇਕ ਪੋਸਟ ਸਾਂਝੀ ਕਰ ਇਹ ਵੀ ਕਿਹਾ ਕਿ ਇਹ ਦੌਰਾ ਕਾਂਗਰਸ ਪਾਰਟੀ ਦੀ ਨਿਆਂ, ਸਦਭਾਵਨਾ ਅਤੇ ਸਾਰਿਆਂ ਲਈ ਸਮਾਵੇਸ਼ੀ ਤਰੱਕੀ ਪ੍ਰਤੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।