JALANDHAR WEATHER

ਫ਼ਾਜ਼ਿਲਕਾ : ਸਰਪੰਚ ਦੇ ਕਾਤਲ ਨੂੰ ਹੋਈ ਉਮਰ ਕੈਦ, ਮਦਦ ਕਰਨ ਵਾਲਿਆਂ ਨੂੰ ਵੀ ਸੁਣਾਈ ਸਜ਼ਾ

ਫ਼ਾਜ਼ਿਲਕਾ, 17 ਜੁਲਾਈ (ਪ੍ਰਦੀਪ ਕੁਮਾਰ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਮਾਣਯੋਗ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਅਜੀਤ ਪਾਲ ਸਿੰਘ ਦੀ ਅਦਾਲਤ ਵਲੋਂ ਇਕ ਸਰਪੰਚ ਦੇ ਕਤਲ ਮਾਮਲੇ ਵਿਚ ਇਕ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਦੋਂਕਿ ਇਸ ਕਤਲਕਾਂਡ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਦੀ ਮਦਦ ਕਰਨ ਵਾਲੇ ਦੋ ਹੋਰ ਵਿਅਕਤੀਆਂ ਨੂੰ ਵੀ ਦੋਸ਼ੀ ਮੰਨਦਿਆਂ ਤਿੰਨ-ਤਿੰਨ ਸਾਲ ਦੀ ਸਜ਼ਾ ਅਤੇ ਜੁਰਮਾਨੇ ਦੇ ਹੁਕਮ ਦਿੱਤੇ ਹਨ।

ਜਾਣਕਾਰੀ ਮੁਤਾਬਕ ਫ਼ਾਜ਼ਿਲਕਾ ਜ਼ਿਲ੍ਹੇ ਦੇ ਥਾਣਾ ਖੂਈਆਂ ਸਰਵਰ ਅਧੀਨ ਆਉਂਦੇ ਪਿੰਡ ਹਰੀਪੁਰਾ 'ਚ ਸਾਲ 2019 ਵਿਚ ਇਕ ਵਿਆਹ ਸਮਾਗਮ ਵਿਚ ਸ਼ਾਮਿਲ ਹੋਏ ਪਿੰਡ ਦੇ ਸਰਪੰਚ ਮਹਿੰਦਰ ਕੁਮਾਰ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਅਤੇ ਉਸ ਦੇ ਸਾਥੀਆਂ 'ਤੇ ਵੀ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਨੂੰ ਲੈ ਕੇ ਪੁਲਿਸ ਵਲੋਂ 11 ਨਵੰਬਰ 2019 ਨੂੰ ਮੁਕੱਦਮਾ ਨੰਬਰ 159 ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਸੁਣਵਾਈ ਫ਼ਾਜ਼ਿਲਕਾ ਦੇ ਮਾਣਯੋਗ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਅਜੀਤ ਪਾਲ ਸਿੰਘ ਦੀ ਅਦਾਲਤ ਵਿਚ ਚੱਲ ਰਹੀ ਸੀ, ਜਿਸਦਾ ਫੈਸਲਾ ਅੱਜ ਅਦਾਲਤ ਵਲੋਂ ਸੁਣਾਇਆ ਗਿਆ ਹੈ।

 

ਦੱਸਿਆ ਜਾ ਰਿਹਾ ਹੈ ਕਿ ਮਹਿੰਦਰ ਕੁਮਾਰ ਅਤੇ ਦੋਸ਼ੀ ਲੋਕੇਸ਼ ਗੋਦਾਰਾ ਦੋਵਾਂ ਨੇ ਪਿੰਡ ਹਰੀਪੁਰਾ ਦੇ ਸਰਪੰਚ ਦੀ ਚੋਣ ਲੜੀ ਸੀ। ਉਕਤ ਚੋਣ ਵਿਚ ਮਹਿੰਦਰ ਕੁਮਾਰ ਨੇ ਦੋਸ਼ੀ ਲੋਕੇਸ਼ ਕੁਮਾਰ ਗੋਦਾਰਾ ਵਿਰੁੱਧ ਜਿੱਤ ਪ੍ਰਾਪਤ ਕੀਤੀ ਸੀ। ਪੁਲਿਸ ਦੀ ਕਹਾਣੀ ਅਨੁਸਾਰ, ਦੋਸ਼ੀ ਲੋਕੇਸ਼ ਕੁਮਾਰ ਗੋਦਾਰਾ ਨੇ ਮ੍ਰਿਤਕ ਮਹਿੰਦਰ ਕੁਮਾਰ ਵਿਰੁੱਧ ਆਪਣੀ ਹਾਰ ਦਾ ਗੁੱਸਾ ਰੱਖਿਆ। ਇਹ ਘਟਨਾ ਇਕ ਮੈਰਿਜ ਪੈਲੇਸ ਦੇ ਬਾਹਰ ਵਾਪਰੀ, ਜਿਸ ਵਿਚ ਮ੍ਰਿਤਕ ਹੋਰਾਂ ਦੇ ਨਾਲ ਮਹਿਮਾਨ ਵਜੋਂ ਆਇਆ ਸੀ। ਦੋਸ਼ੀ ਉੱਥੇ ਆਇਆ ਅਤੇ ਮਹਿੰਦਰ ਕੁਮਾਰ 'ਤੇ ਗੋਲੀਬਾਰੀ ਕੀਤੀ, ਜਿਸ ਨਾਲ ਉਸਦੀ ਦਰਦਨਾਕ ਮੌਤ ਹੋ ਗਈ। ਇੰਨਾ ਹੀ ਨਹੀਂ, ਦੋਸ਼ੀ ਨੇ ਭਰਤ ਲਾਲ ਅਤੇ ਨੀਰਜ ਕੁਮਾਰ 'ਤੇ ਵੀ ਆਪਣੀ ਰਿਵਾਲਵਰ ਨਾਲ ਗੋਲੀ ਚਲਾਈ, ਜਿਸ ਨਾਲ ਉਨ੍ਹਾਂ ਨੂੰ ਮਾਰਨ ਦਾ ਇਰਾਦਾ ਸੀ ਪਰ ਗੰਭੀਰ ਸੱਟਾਂ ਲੱਗਣ ਦੇ ਬਾਵਜੂਦ ਉਹ ਬਚ ਗਏ।

 

ਫ਼ਾਜ਼ਿਲਕਾ ਦੇ ਮਾਣਯੋਗ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਅਜੀਤ ਪਾਲ ਸਿੰਘ ਦੀ ਅਦਾਲਤ ਨੇ ਲੋਕੇਸ਼ ਕੁਮਾਰ ਗੋਦਾਰਾ ਨੂੰ ਮਹਿੰਦਰ ਕੁਮਾਰ ਦੇ ਕਤਲ ਅਤੇ ਭਰਤ ਲਾਲ ਅਤੇ ਨੀਰਜ ਕੁਮਾਰ ਦੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਹੋਰ ਦੋਸ਼ੀਆਂ ਸਤੀਸ਼ ਗੋਦਾਰਾ ਅਤੇ ਓਮ ਵਿਸ਼ਨੂੰ ਨੂੰ ਕਾਨੂੰਨੀ ਸਜ਼ਾ ਤੋਂ ਬਚਣ ਲਈ ਦੋਸ਼ੀ ਲੋਕੇਸ਼ ਕੁਮਾਰ ਗੋਦਾਰਾ ਨੂੰ ਮੌਕੇ ਤੋਂ ਭੱਜਣ ਲਈ ਪਨਾਹ ਦੇਣ ਅਤੇ ਮਦਦ ਕਰਨ ਦੇ ਦੋਸ਼ ਵਿਚ ਤਿੰਨ ਸਾਲ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ