JALANDHAR WEATHER

ਝੋਨੇ ਦੀ ਦਵਾਈ ਵਾਲੇ ਡੱਬੇ 'ਚ ਪਾਣੀ ਪੀਣ ਕਾਰਨ ਪ੍ਰਵਾਸੀ ਔਰਤ ਦੀ ਮੌਤ

ਕਪੂਰਥਲਾ, 17 ਜੁਲਾਈ (ਅਮਨਜੋਤ ਸਿੰਘ ਵਾਲੀਆ)-ਪਿੰਡ ਟਿੱਬਾ ਵਿਖੇ ਖੇਤਾਂ ਵਿਚ ਕੰਮ ਕਰਦੇ ਇਕ ਪ੍ਰਵਾਸੀ ਪਰਿਵਾਰ ਦੀ ਔਰਤ ਵਲੋਂ ਕਥਿਤ ਤੌਰ 'ਤੇ ਗਲਤੀ ਨਾਲ ਝੋਨੇ ਦੀ ਦਵਾਈ ਵਾਲੇ ਡੱਬੇ ਵਿਚ ਪਾਣੀ ਪੀਣ ਕਾਰਨ ਉਸਦੀ ਮੌਤ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਤਲਵੰਡੀ ਚੌਧਰੀਆਂ ਦੇ ਏ.ਐਸ.ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਪ੍ਰਵਾਸੀ ਔਰਤ ਆਸ਼ਾ ਦੇਵੀ ਪਤਨੀ ਆਕਾਸ਼ ਪਾਸਵਾਨ ਵਾਸੀ ਟਿੱਬਾ ਜੋ ਕਿ ਖੇਤ ਮਜ਼ਦੂਰੀ ਕਰਦੇ ਹਨ, ਦੀ ਅੱਜ ਗਲਤੀ ਨਾਲ ਦਵਾਈ ਵਾਲੇ ਡੱਬੇ ਵਿਚ ਪਾਣੀ ਪੀਣ ਕਾਰਨ ਮੌਤ ਹੋ ਗਈ ਹੈ, ਜਿਸ 'ਤੇ ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ