ਸ੍ਰੀ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਵਾਲੇ ਮਿਲੇ ਸੰਦੇਸ਼ਾਂ ਨੂੰ ਸਰਕਾਰ ਗੰਭੀਰਤਾ ਨਾਲ ਲਵੇ -ਰਣੀਕੇ

ਅਟਾਰੀ, 17 ਜੁਲਾਈ (ਰਾਜਿੰਦਰ ਸਿੰਘ ਰੂਬੀ)-ਸਾਰੇ ਧਰਮਾਂ ਲਈ ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਸ਼ਰਾਰਤੀ ਅਨਸਰਾਂ ਵਲੋਂ ਪਿਛਲੇ ਦਿਨਾਂ ਤੋਂ ਨੁਕਸਾਨ ਪਹੁੰਚਾਉਣ ਲਈ ਦਿੱਤੇ ਜਾ ਰਹੇ ਧਮਕੀਆਂ ਭਰੇ ਪੱਤਰ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਇਸ ਵੱਲ ਗੰਭੀਰਤਾ ਨਾਲ ਧਿਆਨ ਨਹੀਂ ਦੇ ਰਹੀ, ਜਿਸ ਨਾਲ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਨੇ ਰਹੇI
ਉਨ੍ਹਾਂ ਕਿਹਾ ਕਿ ਸਮੂਹ ਧਰਮਾਂ ਦੇ ਸਾਂਝੇ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਨੁਕਸਾਨ ਪਹੁੰਚਾਉਣਾ ਤਾਂ ਬੜੇ ਦੂਰ ਦੀ ਗੱਲ ਇਸ ਪਵਿੱਤਰ ਅਸਥਾਨ ਵੱਲ ਕੋਈ ਮਾੜੀ ਨਿਗ੍ਹਾ ਵੀ ਨਹੀਂ ਮਾਰ ਸਕਦਾ ਕਿਉਂਕਿ ਦੁਨੀਆ ਵਿਚ ਇਕ ਇਹ ਹੀ ਅਸਥਾਨ ਹੈ ਜਿਥੇ ਕਿ ਹਰ ਧਰਮ ਦੇ ਲੋਕ ਜੋ ਕਿ ਆਪਣੇ ਲੰਮੇ ਸਮੇਂ ਦਾ ਪੈਂਡਾ ਤੈਅ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਮਨ ਨੂੰ ਸ਼ਾਂਤੀ ਲੈਂਦੇ ਮਨੋਕਾਮਨਾਵਾਂ ਪੂਰੀਆਂ ਕਰਦੇ ਹੋਏ ਖੁਸ਼ੀ-ਖੁਸ਼ੀ ਆਪਣੇ ਪਰਿਵਾਰਾਂ ਨਾਲ ਵਾਪਸ ਪਰਤਦੇ ਹਨ।
ਜਥੇਦਾਰ ਰਣੀਕੇ ਨੇ ਕਿਹਾ ਕਿ ਪੁਰਾਤਨ ਸਮੇਂ ਵਿਚ ਇਸ ਅਸਥਾਨ ਦੇ ਨੁਕਸਾਨ ਲਈ ਕੋਈ ਵੀ ਚੜ੍ਹ ਕੇ ਆਇਆ ਤਾਂ ਉਸ ਨੂੰ ਮੂੰਹ ਦੀ ਖਾ ਕੇ ਇਸ ਅਸਥਾਨ ਉਤੇ ਮਾਫੀ ਮੰਗ ਕੇ ਵਾਪਸ ਪਰਤਣਾ ਪਿਆ ਹੈ। ਉਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਵਾਲੇ ਸ਼ਖਸ ਵਲੋਂ ਜੋ ਈਮੇਲ ਰਾਹੀਂ ਸੰਦੇਸ਼ ਭੇਜੇ ਗਏ ਹਨ, ਉਸ ਉਤੇ ਗੌਰ ਕਰਦਿਆਂ ਜਲਦੀ ਤੋਂ ਜਲਦੀ ਦੋਸ਼ੀ ਲੱਭ ਕੇ ਸੰਗਤਾਂ ਦੇ ਸਨਮੁੱਖ ਕਰਨਾ ਚਾਹੀਦਾ ਹੈ। ਉਨ੍ਹਾਂ ਕੇਂਦਰ ਸਰਕਾਰ ਕੋਲੋਂ ਵੀ ਅਪੀਲ ਕੀਤੀ ਕਿ ਅੱਜ ਭਾਰਤ ਸਰਕਾਰ ਜੋ ਕਿ ਬਾਕੀ ਮੁਲਕਾਂ ਦੀ ਤਰ੍ਹਾਂ ਦੇਸ਼ ਦੀ ਸੁਰੱਖਿਆ ਦੀ ਬਰਾਬਰੀ ਕਰ ਰਹੀ ਹੈ, ਉਹ ਵੀ ਇਸ ਮਸਲੇ ਵਿਚ ਆਪਣਾ ਅਹਿਮ ਯੋਗਦਾਨ ਪਾ ਕੇ ਇਹੋ ਜਿਹੀ ਮਾੜੀ ਹਰਕਤ ਕਰਨ ਵਾਲੇ ਸ਼ਖਸ ਦਾ ਪੜਦਾਫਾਸ਼ ਕਰਨI