ਗੁੱਜਰਾਂ ਦੀਆਂ ਮੱਝਾਂ ਟਰੱਕ 'ਚ ਵੱਜਣ ਨਾਲ 3 ਮਰੀਆਂ, ਛੇ ਜ਼ਖਮੀ

ਮੱਖੂ, 17 ਜੁਲਾਈ (ਕੁਲਵਿੰਦਰ ਸਿੰਘ ਸੰਧੂ)-ਜਲੰਧਰ-ਮੱਖੂ ਰੋਡ 'ਤੇ ਬਲਾਕ ਮੱਖੂ ਦੇ ਪਿੰਡ ਭੂਤੀ ਵਾਲਾ ਨੇੜੇ ਗੁੱਜਰਾਂ ਦੀਆਂ ਮੱਝਾਂ ਨੂੰ ਟਰੱਕ ਵਲੋਂ ਟੱਕਰ ਮਾਰ ਦਿੱਤੇ ਜਾਣ ਕਾਰਨ ਤਿੰਨ ਮੱਝਾਂ ਮੌਕੇ ਉਤੇ ਮਰ ਗਈਆਂ ਅਤੇ ਛੇ ਮੱਝਾਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁੱਜਰ ਔਰਤ ਕੋਆ ਪਤਨੀ ਗੋਰਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਰਾਹਗੀਰਾਂ ਵਲੋਂ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ।
ਉਕਤ ਜ਼ਖ਼ਮੀ ਔਰਤ ਇਨ੍ਹਾਂ ਮੱਝਾਂ ਨੂੰ ਜਲੰਧਰ ਵਾਲੇ ਪਾਸੇ ਤੋਂ ਮੱਖੂ ਲੈ ਕੇ ਆ ਰਹੀ ਸੀ ਅਤੇ ਟਰੱਕ ਵੀ ਮੱਖੂ ਵੱਲ ਆ ਰਿਹਾ ਸੀ। ਰਾਜਸਥਾਨ ਦੇ ਨੰਬਰ ਵਾਲੇ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਮੱਖੂ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ