ਵਿਧਾਇਕਾ ਗਨੀਵ ਕੌਰ ਮਜੀਠੀਆ ਨੇ SSP UT ਚੰਡੀਗੜ੍ਹ ਨੂੰ ਲਿਖੀ ਚਿੱਠੀ, ਵਿਜੀਲੈਂਸ ਅਧਿਕਾਰੀਆਂ ਖਿਲਾਫ਼ ਮਾਮਲਾ ਦਰਜ ਕਰਨ ਦੀ ਕੀਤੀ ਮੰਗ


ਚੰਡੀਗੜ੍ਹ, 17 ਜੁਲਾਈ-ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਅੱਜ SSP UT ਚੰਡੀਗੜ੍ਹ ਨੂੰ ਚਿੱਠੀ ਲਿਖ ਕੇ VIGILANCE ਬਿਊਰੋ ਦੇ ਅਧਿਕਾਰੀਆਂ ਖਿਲਾਫ਼ ਫੌਜਦਾਰੀ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ 25 ਜੂਨ 2025 ਨੂੰ ਸਵੇਰੇ 10.15 ਵਜੇ 20 ਦੇ ਕਰੀਬ ਸਿਵਲ ਕੱਪੜਿਆਂ ਵਿਚ ਅਧਿਕਾਰੀ ਸੈਕਟਰ 4 ਸਥਿਤ ਕੋਠੀ ਨੰਬਰ 39 ਵਿਚਲੀ ਸਰਕਾਰੀ ਰਿਹਾਇਸ਼ ਵਿਖੇ ਦਾਖਲ ਹੋਏ। ਉਸ ਸਮੇਂ ਮੇਰੀ ਰਿਹਾਇਸ਼ 'ਤੇ ਮੇਰੇ ਬਜ਼ੁਰਗ ਅਤੇ ਬਿਮਾਰ ਮਾਤਾ ਜੀ ਅਤੇ ਘਰੇਲੂ ਨੌਕਰ ਮੌਜੂਦ ਸਨ।
SSP ਅਰੁਣ ਸੈਣੀ ਦੀ ਅਗਵਾਈ ਵਿਚ ਵਿਜੀਲੈਂਸ ਅਧਿਕਾਰੀਆਂ ਨੇ ਮੇਰੇ ਘਰ ਦੀ ਤਲਾਸ਼ੀ ਲਈ ਅਲਮਾਰੀਆਂ ਦੇ ਦਰਾਜ਼ ਖੋਲ੍ਹੇ, ਘਰ ਦਾ ਸਾਮਾਨ ਇਧਰ-ਉਧਰ ਸੁੱਟਿਆ, ਇਥੋਂ ਤੱਕ ਕਿ ਮੇਰੇ ਪਰਸ ਵੀ ਫਰੋਲੇ ਗਏ।
ਜਦੋਂ ਸਾਡੇ ਵਕੀਲ ਸਾਬ੍ਹ ਨੇ ਜਾ ਕੇ ਵਿਜੀਲੈਂਸ ਅਧਿਕਾਰੀਆਂ ਕੋਲੋਂ ਪਛਾਣ ਪੱਤਰ ਅਤੇ ਸਰਚ ਵਾਰੰਟ ਮੰਗੇ ਤਾਂ ਅਧਿਕਾਰੀਆਂ ਨੇ ਪਛਾਣ ਵਿਖਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਸਿਰਫ਼ ਅਰੁਣ ਸੈਣੀ ਨੇ ਆਪਣੀ ਪਛਾਣ ਦੱਸੀ ਪਰ ID ਕਾਰਡ ਨਹੀਂ ਦਿਖਾਇਆ। ਮੈਂ ਮੰਗ ਕੀਤੀ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਮੇਰੇ ਘਰ ਅੰਦਰ ਦਾਖਲ ਹੋਣ ਅਤੇ ਕਾਨੂੰਨ ਦੀ ਉਲੰਘਣਾ ਕਰਨ ਕਰਕੇ ਧਾਰਾ 329, 330, 331, 332, 333,198, 201 ਅਤੇ 61(2) ਦੇ ਅਧੀਨ ਮਾਮਲਾ ਦਰਜ ਕੀਤਾ ਜਾਵੇ। ਜ਼ਬਰਦਸਤੀ ਮੇਰੇ ਘਰ ਅੰਦਰ ਦਾਖਲ ਹੋਣ, ਬਿਨਾਂ ਵਾਰੰਟ ਤਲਾਸ਼ੀ ਲੈਣ ਅਤੇ ਨਾਜਾਇਜ਼ ਤਰੀਕੇ ਨਾਲ ਘਰੇਲੂ ਮੁਲਾਜ਼ਮਾਂ ਨੂੰ ਡਰਾਉਣ ਧਮਕਾਉਣ ਲਈ ਪੰਜਾਬ ਪੁਲਿਸ ਅਤੇ VIGILANCE ਬਿਊਰੋ ਦੇ ਅਧਿਕਾਰੀਆਂ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਸਾਨੂੰ ਇਨਸਾਫ਼ ਮਿਲ ਸਕੇ।