ਲਗਾਤਾਰ ਈਮੇਲਾਂ ਰਾਹੀਂ ਆ ਰਹੀਆਂ ਧਮਕੀਆਂ 'ਤੇ ਬੋਲੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ

ਅੰਮ੍ਰਿਤਸਰ, 18 ਜੁਲਾਈ-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨੂੰ ਪਿਛਲੇ ਕਈ ਦਿਨਾਂ ਤੋਂ ਈ-ਮੇਲਾਂ ਰਾਹੀਂ ਆ ਰਹੀਆਂ ਧਮਕੀਆਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹ ਸਥਾਨ ਸਾਰੇ ਧਰਮਾਂ ਲਈ ਬਰਾਬਰ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਜਿਹੀਆਂ ਈਮੇਲਾਂ 'ਤੇ ਸਰਕਾਰ ਸਹੀ ਤਰੀਕੇ ਨਾਲ ਜਾਂਚ ਨਹੀਂ ਕਰ ਪਾ ਰਹੀ। ਕੁਝ ਵਿਅਕਤੀ ਫੜੇ ਜਾਣ ਦੇ ਬਾਅਦ ਵੀ ਇਹ ਅਜਿਹੀਆਂ ਈਮੇਲਾਂ ਆ ਰਹੀਆਂ ਹਨ। ਤਕਨੀਕ ਦਾ ਯੁੱਗ ਹੋਣ ਦੇ ਬਾਵਜੂਦ ਇਹ ਈਮੇਲਾਂ ਕਿਉਂ ਨਹੀਂ ਰੁਕ ਰਹੀਆਂ।