JALANDHAR WEATHER

ਸਾਬਕਾ ਪ੍ਰਿੰਸੀਪਲ ’ਤੇ ਹੋਇਆ ਧੋਖਾਧੜੀ ਤੇ ਹੋਰ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ

ਗੁਰੂ ਹਰ ਸਹਾਏ, (ਫ਼ਿਰੋਜ਼ਪੁਰ), (ਕਪਿਲ ਕੰਧਾਰੀ), 21 ਜੁਲਾਈ- ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਦੇ ਸਾਬਕਾ ਪ੍ਰਿੰਸੀਪਲ ਸੁਰੇਸ਼ ਕੁਮਾਰ ਤੇ ਧੋਖਾਧੜੀ ਅਤੇ ਹੋਰ ਵੱਖ ਵੱਖ ਧਰਾਵਾਂ ਤਹਿਤ ਥਾਣਾ ਗੁਰੂ ਹਰ ਸਹਾਏ ਦੀ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਪੜਤਾਲ ਰਿਪੋਰਟ ਨੰਬਰੀ 1905-5 ਮਿਤੀ 12 ਜੂਨ ਵਲੋਂ ਗੁਰਨਾਮ ਸਿੰਘ ਐਸ.ਐਸ. ਮਾਸਟਰ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸਕੂਲ ਆਫ਼ ਐਮੀਨੈਂਸ ਗੁਰੂ ਹਰ ਸਹਾਏ ਬਰ ਖਿਲਾਫ ਸੁਰੇਸ਼ ਕੁਮਾਰ ਪੁੱਤਰ ਸ਼ੰਕਰ ਲਾਲ ਮੰਡੀ ਲਾਧੂਕਾ ਥਾਣਾ ਸਦਰ ਫਾਜ਼ਿਲਕਾ ਦੇ ਖਿਲਾਫ਼ ਮਸੂਲ ਹੋਈ ਹੈ ਕਿ ਸੁਰੇਸ਼ ਕੁਮਾਰ ਵਲੋਂ ਹੈਂਡੀਕੈਪ ਸਰਟੀਫਿਕੇਟ ਯੂ. ਆਈ.ਡੀ. ਨੰਬਰ ਪੀ.ਬੀ. 2110619650159885 ,15 ਮਈ 2023 ਨੂੰ ਫਰਜ਼ੀ ਬਣਾ ਕੇ ਆਪਣੇ ਮਹਿਕਮੇ ਦੇ ਸੀਨੀਅਰ ਅਧਿਕਾਰੀਆਂ ਸਾਹਮਣੇ ਪੇਸ਼ ਕਰਕੇ ਹੈਂਡੀਕੈਪ ਕੋਟੇ ਦੇ ਅਧਾਰ ’ਤੇ ਨੌਕਰੀ ਕਰਦਾ ਰਿਹਾ, ਜਿਸ ਤੋਂ ਬਾਅਦ ਇਕ ਪੱਤਰ 2 ਮਈ 2024 ਰਾਹੀਂ ਐਸ. ਐਮ. ਓ. ਅਬੋਹਰ ਵਲੋਂ ਸਿਵਲ ਸਰਜਨ ਫਾਜ਼ਿਲਕਾ ਨੂੰ ਵੱਖ ਪੱਤਰ ਲਿੱਖ ਕੇ ਸੂਚਿਤ ਕੀਤਾ ਗਿਆ ਕਿ ਉਪਰੋਕਤ ਹੈਂਡੀਕੈਪਡ ਸਰਟੀਫਿਕੇਟ ਯੂ.ਆਈ.ਡੀ. ਨੰਬਰ ਪੀ.ਬੀ. 2110619650159885 ਉਨ੍ਹਾਂ ਵਲੋਂ ਜਾਰੀ ਨਹੀਂ ਕੀਤਾ ਗਿਆ, ਜਿਸ ਦੇ ਅਧਾਰ ’ਤੇ ਸਾਬਕਾ ਪ੍ਰਿੰਸੀਪਲ ਸੁਰੇਸ਼ ਕੁਮਾਰ ਖਿਲਾਫ਼ ਧੋਖਾਧੜੀ ਅਤੇ ਹੋਰ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਰਫ਼ਤਾਰ ਕਰਕੇ ਥਾਣਾ ਗੁਰੂ ਹਰ ਸਹਾਏ ਦੀ ਪੁਲਿਸ ਵਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ