ਸਕੂਲ ਬੱਸ ਹੇਠਾਂ ਆਉਣ ਨਾਲ 5 ਸਾਲਾ ਬੱਚੀ ਦੀ ਮੌਤ

ਆਦਮਪੁਰ, (ਜਲੰਧਰ), 21 ਜੁਲਾਈ (ਰਮਨ ਦਵੇਸਰ)- ਆਦਮਪੁਰ ਦੇ ਇਕ ਨਿੱਜੀ ਸਕੂਲ ਵਿਖੇ ਪੰਜ ਸਾਲ ਦੀ ਬੱਚੀ ਦੇ ਸਕੂਲ ਵਿਚ ਬਸ ਹੇਠਾਂ ਆਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕਿਰਤ (5 ਸਾਲ) ਪੁੱਤਰੀ ਇੰਦਰਜੀਤ ਸਾਬੀ ਵਾਸੀ ਉਦੇਸੀਆਂ ਸਕੂਲ ਵਿਚ ਬੱਸ ’ਤੋਂ ਉੱਤਰੀ ਤਾਂ ਬੱਸ ਡਰਾਈਵਰ ਦੀ ਅਣ-ਗਹਿਲੀ ਕਰਕੇ ਬੱਚੀ ਸਕੂਲ ਬੱਸ ਦੇ ਹੇਠਾਂ ਆ ਗਈ, ਜਿਸ ਨੂੰ ਤੁਰੰਤ ਜਲੰਧਰ ਦੇ ਨਿੱਜੀ ਹਤਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।