ਮੀਂਹ ਕਾਰਨ ਰਨਵੇਅ ’ਤੇ ਫਿਸਲਿਆ ਏਅਰ ਇੰਡੀਆ ਦਾ ਜਹਾਜ਼

ਮੁੰਬਈ, 21 ਜੁਲਾਈ- ਮੁੰਬਈ ਵਿਚ ਭਾਰੀ ਮੀਂਹ ਪੈ ਰਿਹਾ ਹੈ ਤੇ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਅੱਜ ਸਵੇਰੇ ਮੁੰਬਈ ਹਵਾਈ ਅੱਡੇ ’ਤੇ ਲੈਂਡਿੰਗ ਦੌਰਾਨ ਏਅਰ ਇੰਡੀਆ ਦਾ ਏ.ਆਈ. 2744 ਜਹਾਜ਼ ਮੀਂਹ ਕਾਰਨ ਫਿਸਲ ਗਿਆ। ਇਸ ਨਾਲ ਇਕ ਵੱਡਾ ਹਾਦਸਾ ਟਲ ਗਿਆ। ਇਹ ਜਹਾਜ਼ ਕੋਚੀ ਤੋਂ ਮੁੰਬਈ ਆਇਆ ਸੀ।
ਏਅਰਲਾਈਨ ਨੇ ਕਿਹਾ ਕਿ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਉਤਾਰ ਲਿਆ ਗਿਆ ਹੈ। ਜਹਾਜ਼ ਨੂੰ ਹੁਣ ਜਾਂਚ ਲਈ ਰੋਕ ਦਿੱਤਾ ਗਿਆ ਹੈ। ਇਸ ਦੌਰਾਨ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਉਤਰ ਗਏ ਹਨ। ਸੂਤਰਾਂ ਅਨੁਸਾਰ, ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (4731) ਦੀ ਇਕ ਟੀਮ ਸਥਿਤੀ ਦਾ ਮੁਲਾਂਕਣ ਕਰ ਰਹੀ ਹੈ। ਹਵਾਬਾਜ਼ੀ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਜਹਾਜ਼ ਨੂੰ ਜਾਂਚ ਲਈ ਰੋਕ ਦਿੱਤਾ ਗਿਆ ਹੈ। ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ।