JALANDHAR WEATHER

ਲੁਧਿਆਣਾ ਡੀ.ਸੀ. ਦਫ਼ਤਰ ਦੇ ਬਾਹਰ ਜ਼ਰੂਰ ਲੱਗੇਗਾ ਅੱਜ ਧਰਨਾ- ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 22 ਜੁਲਾਈ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਕਿਹਾ ਕਿ ਮੀਂਹ ਆਵੇ ਜਾਂ ਹਨ੍ਹੇਰੀ, ਕੇਜਰੀਵਾਲ ਅਤੇ ਉਸਦੀ ਟੀਮ ਵਲੋਂ ਕੀਤੀ ਜਾਣ ਵਾਲੀ ਪੰਜਾਬ ਦੀਆਂ ਜ਼ਮੀਨਾਂ ਦੀ ਲੁੱਟ ਦੇ ਖਿਲਾਫ਼ ਅੱਜ ਦਾ ਲੁਧਿਆਣਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਜ਼ਰੂਰ ਲੱਗੇਗਾ।


ਉਨ੍ਹਾਂ ਕਿਹਾ ਕਿ ਮੈਂ ਧਰਨੇ ਲਈ ਰਵਾਨਾ ਹੋ ਚੁੱਕਾ ਹਾਂ ਅਤੇ ਸਾਰੇ ਅਕਾਲੀ ਵਰਕਰ ਅਤੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਆਓ ਸਮੇਂ ਸਿਰ ਪੁੱਜ ਕੇ ਇਸ ਲੁੱਟ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰੀਏ।


ਮੇਰਾ ਵਾਅਦਾ ਹੈ ਕਿ ਇਕ ਇੰਚ ਵੀ ਜ਼ਮੀਨ ਧੱਕੇ ਨਾਲ ਐਕਵਾਇਰ ਨਹੀਂ ਹੋਣ ਦਿੱਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ