ਸੜਕ ਸੁਰੱਖਿਆ ਫੋਰਸ ਨੂੰ ਦਿੱਤੀਆਂ ਗੱਡੀਆਂ ਦੀ ਖਰੀਦ ’ਤੇ ਸੁਖਪਾਲ ਸਿੰਘ ਖਹਿਰਾ ਨੇ ਚੁੱਕੇ ਸਵਾਲ

ਚੰਡੀਗੜ, 23 ਜੁਲਾਈ (ਦਵਿੰਦਰ ਸਿੰਘ)- ਪਿਛਲੇ ਸਾਲ 144 ਦੇ ਕਰੀਬ ਟੋਇਟਾ ਕੰਪਨੀ ਦੀਆਂ ਕਾਰਾਂ ਸਰਕਾਰ ਨੇ ਸੜਕ ਸੁਰੱਖਿਆ ਫੋਰਸ ਲਈ ਖਰੀਦੀਆਂ ਹਨ, ਉਨ੍ਹਾਂ ’ਚ ਵੱਡੇ ਪੱਧਰ ’ਤੇ ਧਾਂਧਲੀਆਂ ਹੋਈਆਂ ਹਨ। ਇਹ ਦੋਸ਼ ਸਰਕਾਰ ’ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਚੰਡੀਗੜ੍ਹ ਵਿਖ਼ੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲਗਾਏ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ ਬਿਨਾਂ ਕਿਸੇ ਵਿਸ਼ੇਸ ਰਿਆਇਤ ਤੋਂ ਇਕ ਪ੍ਰਾਈਵੇਟ ਡੀਲਰ ਰਾਹੀਂ ਇਹ ਗੱਡੀਆਂ ਖਰੀਦੀਆਂ ਹਨ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਹ ਕਾਰਾਂ ਦੀ ਖਰੀਦ ਕਰਦੀ ਤਾਂ ਕਈ ਕਰੋੜ ਰੁਪਏ ਦਾ ਫਾਇਦਾ ਪੰਜਾਬ ਦੇ ਖਜ਼ਾਾਨੇ ਨੂੰ ਹੋ ਸਕਦਾ ਸੀ।