JALANDHAR WEATHER

ਫ਼ਾਜ਼ਿਲਕਾ ’ਚ ਚਾਰ ਦਿਨਾਂ ਲਈ ਮੁਕੰਮਲ ਬੰਦ ਰਹਿਣਗੀਆਂ ਸਪੇਅਰ ਪਾਰਟਸ ਦੀਆਂ ਦੁਕਾਨਾਂ

ਫਾਜ਼ਿਲਕਾ, 23 ਜੁਲਾਈ (ਬਲਜੀਤ ਸਿੰਘ) - ਫਾਜ਼ਿਲਕਾ ਦੇ ਵਿਚ ਸਪੇਅਰ ਪਾਰਟਸ ਯੂਨੀਅਨ ਵਲੋਂ ਗਰਮੀਆਂ ਨੂੰ ਦੇਖਦੇ ਹੋਏ ਚਾਰ ਦਿਨਾਂ ਲਈ ਬਾਜ਼ਾਰ ਬੰਦ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸਪੇਅਰ ਪਾਰਟਸ ਯੂਨੀਅਨ ਫਾਜ਼ਿਲਕਾ ਦੇ ਪ੍ਰਧਾਨ ਗੁਰਕੀਰਤ ਸਿੰਘ ਕਾਲੂ ਨੇ ਦੱਸਿਆ ਕਿ ਆਉਣ ਵਾਲੀ 24, 25, 26 ਅਤੇ 27 ਜੁਲਾਈ ਨੂੰ ਫ਼ਾਜ਼ਿਲਕਾ ਦੇ ਵਿਚ ਸਮੂਹ ਸਪੇਅਰ ਪਾਰਟਸ ਜਿਨ੍ਹਾਂ ਵਿਚ ਟਰੈਕਟਰ ਸਪੇਅਰ ਪਾਰਟ, ਕੰਬਾਈਨ ਸਪੇਅਰ ਪਾਰਟ ਆਦਿ ਹੋਰ ਦੁਕਾਨਾਂ ਪੂਰਨ ਤੌਰ ’ਤੇ ਬੰਦ ਰੱਖੀਆਂ ਜਾਣਗੀਆਂ।

ਹੋਰ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੁਖਵਿੰਦਰ ਸਿੰਘ ਛਿੰਦੀ ਅਤੇ ਕੇਵਲ ਕ੍ਰਿਸ਼ਨ ਕੈਪਟਨ ਨੇ ਦੱਸਿਆ ਕਿ ਇਨ੍ਹਾਂ ਚਾਰ ਦਿਨਾਂ ਦੌਰਾਨ ਫ਼ਾਜ਼ਿਲਕਾ ਦੇ ਵਿਚ ਸਾਰੀਆਂ ਖਰੀਦ ਦੀਆਂ ਦੁਕਾਨਾਂ ਅਤੇ ਵਰਕਸ਼ਾਪਾਂ ਵੀ ਪੂਰਨ ਤੌਰ ’ਤੇ ਬੰਦ ਰੱਖੀਆਂ ਜਾਣਗੀਆਂ ਤੇ ਇਸ ਬੰਦ ਦੇ ਵਿਚ ਉਨ੍ਹਾਂ ਨੂੰ ਹੋਰ ਸਪੇਅਰ ਪਾਰਟ ਯੂਨੀਅਨਾਂ ਦਾ ਵੀ ਪੂਰਾ ਸਹਿਯੋਗ ਮਿਲਿਆ ਹੈ। ਉਨ੍ਹਾਂ ਵਲੋਂ ਨਾਲ ਹੀ ਇਲਾਕੇ ਦੇ ਕਿਸਾਨਾਂ ਅਤੇ ਹੋਰ ਗਾਹਕਾਂ ਨੂੰ ਇਹ ਅਪੀਲ ਵੀ ਕੀਤੀ ਗਈ ਕਿ ਜਿਨ੍ਹਾਂ ਨੂੰ ਕੁਝ ਜ਼ਰੂਰੀ ਸਮਾਨ ਦੀ ਲੋੜ ਹੈ ਤਾਂ ਉਹ ਇਨ੍ਹਾਂ ਤਾਰੀਖ਼ਾਂ ਤੋਂ ਬਾਅਦ ਵਿਚ ਹੀ ਬਾਜ਼ਾਰ ਆਉਣ ਤਾਂ ਕਿ ਕਿਸੇ ਨੂੰ ਕੋਈ ਤਕਲੀਫ਼ ਦਾ ਸਾਹਮਣਾ ਨਾ ਕਰਨਾ ਪਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ