ਟਰੰਪ ਵਲੋਂ ਭਾਰਤ-ਪਾਕਿਸਤਾਨ ਜੰਗਬੰਦੀ ਦੇ ਦਾਅਵੇ ਨੂੰ ‘25 ਵਾਰ’ ਦੁਹਰਾਏ ਜਾਣ ’ਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ’ਤੇ ਬੋਲਿਆ ਹਮਲਾ ਬੋਲਿਆ

ਨਵੀਂ ਦਿੱਲੀ, 23 ਜੁਲਾਈ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਲਿਆਉਣ ਦੇ ਆਪਣੇ ਦਾਅਵਿਆਂ ਨੂੰ ਦੁਹਰਾਏ ਜਾਣ ’ਤੇ ਸਰਕਾਰ ’ਤੇ ਹਮਲਾ ਬੋਲਿਆ ਤੇ ਕਿਹਾ ਕਿ ਕੁਝ ਸ਼ੱਕੀ ਹੈ ਕਿਉਂਕਿ ਅਮਰੀਕੀ ਨੇਤਾ ਨੇ 25 ਵਾਰ ਬਿਆਨ ਦਿੱਤਾ ਹੈ।
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਸਵਾਲ ਕੀਤਾ ਕਿ ਜੰਗਬੰਦੀ ਕਰਵਾਉਣ ਵਾਲਾ ਟਰੰਪ ਕੌਣ ਹੈ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਕ ਵਾਰ ਵੀ ਜਵਾਬ ਨਹੀਂ ਦਿੱਤਾ ਹੈ।
ਟਰੰਪ ਦੇ ਦਾਅਵੇ ਬਾਰੇ ਅਤੇ ਜੇਕਰ ਪ੍ਰਧਾਨ ਮੰਤਰੀ ਨੂੰ ਵਿਰੋਧੀ ਧਿਰ ਦੁਆਰਾ ਮੰਗੇ ਜਾ ਰਹੇ ਬਿਆਨ ਬਾਰੇ ਪੁੱਛਿਆ ਗਿਆ ਤਾਂ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਿਆਨ ਕਿਵੇਂ ਦੇ ਸਕਦੇ ਹਨ। ਉਹ ਕੀ ਕਹਿਣਗੇ, ਟਰੰਪ ਨੇ ਇਹ ਕਰ ਦਿੱਤਾ, ਉਹ ਇਹ ਨਹੀਂ ਕਹਿ ਸਕਦੇ। ਪਰ ਇਹ ਸੱਚਾਈ ਹੈ। ਟਰੰਪ ਨੇ ਜੰਗਬੰਦੀ ਕਰਵਾ ਦਿੱਤੀ, ਪੂਰੀ ਦੁਨੀਆ ਜਾਣਦੀ ਹੈ। ਇਹ ਹੀ ਅਸਲੀਅਤ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਜੰਗਬੰਦੀ ਬਾਰੇ ਨਹੀਂ ਹੈ, ਵੱਡੀਆਂ ਸਮੱਸਿਆਵਾਂ ਹਨ ਜਿਨ੍ਹਾਂ ’ਤੇ ਅਸੀਂ ਚਰਚਾ ਕਰਨਾ ਚਾਹੁੰਦੇ ਹਾਂ। ਰੱਖਿਆ, ਰੱਖਿਆ ਉਦਯੋਗ, ਆਪ੍ਰੇਸ਼ਨ ਸੰਧੂਰ ਨਾਲ ਸੰਬੰਧਿਤ ਸਮੱਸਿਆਵਾਂ ਹਨ। ਸਥਿਤੀ ਚੰਗੀ ਨਹੀਂ ਹੈ ਅਤੇ ਪੂਰੀ ਦੁਨੀਆ ਜਾਣਦੀ ਹੈ। ਜੋ ਲੋਕ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਹਨ ਉਹ ਭੱਜ ਗਏ ਹਨ। ਪ੍ਰਧਾਨ ਮੰਤਰੀ ਇਕ ਵੀ ਬਿਆਨ ਦੇਣ ਦੇ ਯੋਗ ਨਹੀਂ ਹਨ।
ਉਨ੍ਹਾਂ ਕਿਹਾ ਕਿ ਟਰੰਪ ਨੇ 25 ਵਾਰ ਕਿਹਾ ਹੈ ਕਿ ‘ਮੈਂ ਜੰਗਬੰਦੀ ਕਰਵਾਈ’। ਜੰਗਬੰਦੀ ਕਰਵਾਉਣ ਵਾਲਾ ਟਰੰਪ ਕੌਣ ਹੈ? ਇਹ ਉਸ ਦਾ ਕੰਮ ਨਹੀਂ ਹੈ। ਪਰ ਪ੍ਰਧਾਨ ਮੰਤਰੀ ਨੇ ਇਕ ਵਾਰ ਵੀ ਜਵਾਬ ਨਹੀਂ ਦਿੱਤਾ। ਇਹ ਸੱਚਾਈ ਹੈ, ਉਹ ਲੁਕ ਨਹੀਂ ਸਕਦੇ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ ਤੋਂ ਵਾਪਸ ਆਉਣ ’ਤੇ ਆਪ੍ਰੇਸ਼ਨ ਸੰਧੂਰ ’ਤੇ ਚਰਚਾ ਕਰਨ ਲਈ ਸਹਿਮਤੀ ਦੇ ਦਿੱਤੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਕ ਪਾਸੇ ਤੁਸੀਂ (ਸਰਕਾਰ) ਕਹਿੰਦੇ ਹੋ ਕਿ ਆਪ੍ਰੇਸ਼ਨ ਸੰਧੂਰ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਜਿੱਤ ਪ੍ਰਾਪਤ ਹੋਈ ਹੈ। ਜਾਂ ਤਾਂ ਜਿੱਤ ਪ੍ਰਾਪਤ ਹੋਈ ਹੈ ਜਾਂ ਆਪ੍ਰੇਸ਼ਨ ਸੰਧੂਰ ਚੱਲ ਰਿਹਾ ਹੈ। ਟਰੰਪ ਕਹਿ ਰਹੇ ਹਨ ਕਿ ਮੈਂ ਸਿੰਦੂਰ ਨੂੰ ਰੋਕਿਆ ਹੈ, ਉਹ 25 ਵਾਰ ਕਹਿ ਚੁੱਕੇ ਹਨ। ਇਸ ਲਈ, ‘ਕੁਛ ਨਾ ਕੁਛ ਤੋ ਦਾਲ ਮੈਂ ਕਾਲਾ ਹੈ ਨਾ’।