JALANDHAR WEATHER

ਪੁਲਿਸ ਨੇ ਪਿੰਡ ਮੱਲਪੁਰ ਥਾਣਾ ਔੜ 'ਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ

ਨਵਾਂਸ਼ਹਿਰ, 24 ਜੁਲਾਈ (ਜਸਬੀਰ ਸਿੰਘ ਨੂਰਪੁਰ)-ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਡਾ. ਮਹਿਤਾਬ ਸਿੰਘ, ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਉਤੇ ਸਰਬਜੀਤ ਸਿੰਘ, ਪੀ.ਪੀ.ਐਸ., ਕਪਤਾਨ ਪੁਲਿਸ ਜਾਂਚ ਸ਼ਹੀਦ ਭਗਤ ਸਿੰਘ ਨਗਰ ਅਤੇ ਰਾਜ ਕੁਮਾਰ ਬਜਾੜ, ਪੀ.ਪੀ.ਐਸ. ਉੱਪ ਕਪਤਾਨ ਪੁਲਿਸ ਸਬ-ਡਵੀਜ਼ਨ ਨਵਾਂਸ਼ਹਿਰ ਦੀ ਜ਼ੇਰੇ ਨਿਗਰਾਨੀ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ. ਅਤੇ ਇੰਸਪੈਕਟਰ ਨਰੇਸ਼ ਕੁਮਾਰੀ ਮੁੱਖ ਅਫਸਰ ਥਾਣਾ ਔੜ ਵਲੋਂ ਸਾਂਝੇ ਤੋਰ ਉਤੇ ਪਿੰਡ ਮੱਲਪੁਰ ਵਿਚ ਮਿਤੀ 4/6/2025 ਦੀ ਰਾਤ ਨੂੰ ਹੋਏ ਇਕ ਨੌਜਵਾਨ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਅ ਲਈ ਗਈ ਹੈ।

ਪੁਲਿਸ ਨੇ 2 ਮੁਲਜ਼ਮਾਂ ਨੂੰ ਇਸ ਕਤਲ ਮਾਮਲੇ ਵਿਚ ਕਾਬੂ ਕੀਤਾ ਹੈ। ਇਸ ਮੌਕੇ ਡੀ.ਐਸ.ਪੀ. ਰਾਜ ਕੁਮਾਰ ਬਜਾੜ ਨੇ ਦੱਸਿਆ ਕਿ ਦੋਸ਼ੀ ਮਿਤੀ 04.06.2025 ਨੂੰ ਕਰੀਬ 9:30 ਵਜੇ ਰਾਤ ਮੁੱਖ ਸੜਕ ਨੇੜੇ ਭੱਠੇ ਕੋਲ ਬੈਠੇ ਸ਼ਰਾਬ ਪੀ ਰਹੇ ਸਨ ਤਾਂ ਉਸ ਵਕਤ ਉਨ੍ਹਾਂ ਪਾਸੋਂ ਮ੍ਰਿਤਕ ਹਰਮੇਸ਼ ਲਾਲ ਉਰਫ ਮੇਸ਼ਾ ਪੁੱਤਰ ਦੇਵ ਰਾਜ ਵਾਸੀ ਮੱਲਪੁਰ ਥਾਣਾ ਅੋੜ ਲੰਘ ਰਿਹਾ ਸੀ ਤਾਂ ਇਨ੍ਹਾਂ ਨੇ ਉਸਨੂੰ ਰੋਕ ਕੇ ਉਸ ਪਾਸੋਂ ਫੋਨ ਦੀ ਮੰਗ ਕੀਤੀ ਕਿ ਉਨ੍ਹਾਂ ਨੇ ਕੋਈ ਜ਼ਰੂਰੀ ਫੋਨ ਕਰਨਾ ਹੈ, ਇਸ ਲਈ ਫੋਨ ਦੇ ਦਿਓ ਜੋ ਮ੍ਰਿਤਕ ਹਰਮੇਸ਼ ਲਾਲ ਉਰਫ ਮੇਸ਼ਾ ਵੀ ਸ਼ਰਾਬ ਦੇ ਨਸ਼ੇ ਵਿਚ ਸੀ, ਨੇ ਫੋਨ ਦੇਣ ਤੋਂ ਮਨ੍ਹਾ ਕਰ ਦਿੱਤਾ, ਜਿਸ ਉਤੇ ਇਨ੍ਹਾਂ ਦਾ ਆਪਸੀ ਤਕਰਾਰ ਹੋ ਗਿਆ ਤੇ ਦੋਸ਼ੀਆਂ ਨੇ ਨੇੜੇ ਤੋਂ ਹੀ ਡੰਡੇ ਨਾਲ ਮੇਸ਼ਾ ਦੀ ਮਾਰਕੁੱਟ ਸ਼ੁਰੂ ਕਰ ਦਿੱਤੀ, ਜਿਸ ਨਾਲ ਉਸਦੀ ਮੌਤ ਹੋ ਗਈ ਤੇ ਦੋਸ਼ੀਆਂ ਨੇ ਇਸ ਕਤਲ ਨੂੰ ਐਕਸੀਡੈਂਟ ਦੀ ਸ਼ਕਲ ਦੇਣ ਲਈ ਮੇਸ਼ਾ ਦੀ ਲਾਸ਼ ਨੂੰ ਘੜੀਸ ਕੇ ਮੁੱਖ ਸੜਕ ਉਤੇ ਸੁੱਟ ਦਿੱਤਾ। ਘੜੀਸਣ ਦੌਰਾਨ ਇਸਦੇ ਕੱਪੜੇ ਉਤਰ ਗਏ ਜੋ ਕਿ ਦੋਸ਼ੀ ਆਪਣੇ ਨਾਲ ਲੈ ਗਏ ਸਨ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ