JALANDHAR WEATHER

ਰੂਪਨਗਰ ਪੁਲਿਸ ਵਲੋਂ ਮੁਕਾਬਲੇ ਦੌਰਾਨ 3 ਗੈਂਗਸਟਰ ਕਾਬੂ

ਰੂਪਨਗਰ, 25 ਜੁਲਾਈ (ਸਤਨਾਮ ਸਿੰਘ ਸੱਤੀ)-ਰੂਪਨਗਰ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਖੰਡਰ ਇਮਾਰਤ ਵਿਚ ਲੁਕੇ ਹੋਏ 3 ਗੈਂਗਸਟਰਾਂ ਨੂੰ ਫਾਇਰਿੰਗ ਮੁਕਾਬਲੇ ਦੌਰਾਨ ਕਾਬੂ ਕੀਤਾ ਹੈ ਜਿਨ੍ਹਾਂ ਵਲੋਂ 4 ਜੁਲਾਈ, 2025 ਨੂੰ ਅੰਮ੍ਰਿਤਸਰ (ਰੂਰਲ) ਵਿਖੇ ਇਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੀਨੀਅਰ ਪੁਲਿਸ ਕਪਤਾਨ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਗੈਰ-ਸਮਾਜੀ ਅਨਸਰਾਂ/ਗੈਂਗਸਟਰਾਂ ਖਿਲਾਫ ਛੇੜੀ ਗਈ ਮੁਹਿੰਮ ਅਧੀਨ ਕਪਤਾਨ ਪੁਲਿਸ (ਡਿਟੈਕਟਿਵ) ਗੁਰਦੀਪ ਸਿੰਘ ਗੋਸਲ, ਉਪ ਕਪਤਾਨ ਪੁਲਿਸ (ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ) ਅਜੇ ਸਿੰਘ ਦੀ ਅਗਵਾਈ ਹੇਠ ਇੰਚਾਰਜ ਸੀ.ਆਈ.ਏ. ਰੂਪਨਗਰ ਇੰਸਪੈਕਟਰ ਮਨਫੂਲ ਸਿੰਘ ਅਤੇ ਮੁੱਖ ਅਫਸਰ ਥਾਣਾ ਨੂਰਪੁਰ ਬੇਦੀ ਇੰਸਪੈਕਟਰ ਸੁਨੀਲ ਕੁਮਾਰ ਦੀ ਟੀਮ ਨੇ ਕਾਮਯਾਬੀ ਹਾਸਲ ਕੀਤੀ।

ਉਨ੍ਹਾਂ ਦੱਸਿਆ ਕਿ ਜਦੋਂ ਇੰਚਾਰਜ ਸੀ.ਆਈ.ਏ. ਰੂਪਨਗਰ ਨੂੰ ਭਿੰਡਰ ਨਗਰ ਏਰੀਏ ਵਿਚ ਸਤਲੁਜ ਦਰਿਆ ਵਾਲੀ ਸਾਈਡ ਵਲ ਇਕ ਖੰਡਰ ਇਮਾਰਤ ਵਿਚ ਤਿੰਨ ਅਪਰਾਧ ਪਿਛੋਕੜ ਵਾਲੇ ਵਿਅਕਤੀ ਲੁਕੇ ਹੋਣ ਦੀ ਸੂਚਨਾ ਮਿਲੀ, ਜਿਸ ‘ਤੇ ਦੋਵਾਂ ਟੀਮਾਂ ਵਲੋਂ ਮਿਲ ਕੇ ਖੰਡਰ ਇਮਾਰਤ ਨੂੰ ਘੇਰਾ ਪਾਇਆ ਗਿਆ ਤਾਂ ਕਰੀਬ ਰਾਤ ਦੇ 1.30 ਵਜੇ ਬਿਲਡਿੰਗ ਅੰਦਰੋਂ ਇਕ ਵਿਅਕਤੀ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ, ਜੋ ਪੁਲਿਸ ਪਾਰਟੀ ਦੀ ਗੱਡੀ ਬਲੈਰੋ ਵਿਚ ਵੱਜੇ। ਪੁਲਿਸ ਪਾਰਟੀ ਵਲੋਂ ਜਵਾਬੀ ਕਾਰਵਾਈ ਦੌਰਾਨ ਫਾਇਰਿੰਗ ਕੀਤੀ ਅਤੇ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਦੌਰਾਨੇ ਮੁੱਠਭੇੜ ਕਾਬੂ ਕੀਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ