ਪੰਜਾਬ ਕੈਬਨਿਟ ਦੀ ਮੀਟਿੰਗ 'ਚ ਬੋਲੇ ਹਰਪਾਲ ਸਿੰਘ ਚੀਮਾ ਤੇ ਖੁੱਡੀਆਂ

ਚੰਡੀਗੜ੍ਹ, 25 ਜੁਲਾਈ-ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਅਹਿਮ ਫੈਸਲੇ ਲਏ ਗਏ। ਇਸ ਦੌਰਾਨ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਗਰੁੱਪ ਡੀ ਭਰਤੀ ਲਈ ਉਮਰ ਹੱਦ 2 ਸਾਲ ਵਧਾਈ ਗਈ ਹੈ ਤੇ 35 ਸਾਲ ਤੋਂ ਵਧਾ ਕੇ 37 ਸਾਲ ਉਮਰ ਕੀਤੀ ਗਈ ਹੈ। ਸੀ.ਐਮ. ਦੀ ਅਗਵਾਈ ਹੇਠ ਮੀਟਿੰਗ ਹੋ ਰਹੀ ਹੈ। ਗਲਤ ਬੀਜ ਦੀ ਮਾਰਕੀਟ ਕਰਨ ਵਾਲਿਆਂ ਨੂੰ ਸਖਤ ਸਜ਼ਾ ਹੋਵੇਗੀ।