ਲੋਕ ਸਭਾ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਆਪ੍ਰੇਸ਼ਨ ਸੰਧੂਰ 'ਤੇ ਕਰਨਗੇ ਚਰਚਾ

ਨਵੀਂ ਦਿੱਲੀ, 28 ਜੁਲਾਈ-ਰੱਖਿਆ ਮੰਤਰੀ ਰਾਜਨਾਥ ਸਿੰਘ ਲੋਕ ਸਭਾ ਵਿਚ ਆਪ੍ਰੇਸ਼ਨ ਸੰਧੂਰ 'ਤੇ ਚਰਚਾ ਸ਼ੁਰੂ ਕਰਨਗੇ। ਚਰਚਾ ਵਿਚ ਹਿੱਸਾ ਲੈਣ ਵਾਲੇ ਹੋਰ ਮੰਤਰੀਆਂ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਸ਼ਾਮਿਲ ਹਨ। ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਅਤੇ ਨਿਸ਼ੀਕਾਂਤ ਦੂਬੇ ਵੀ ਹਿੱਸਾ ਲੈਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਰਚਾ ਵਿਚ ਦਖਲ ਦੇਣ ਦੀ ਉਮੀਦ ਹੈ। ਆਪ੍ਰੇਸ਼ਨ ਸੰਧੂਰ 'ਤੇ ਚਰਚਾ ਮੰਗਲਵਾਰ, 29 ਜੁਲਾਈ ਨੂੰ ਰਾਜ ਸਭਾ ਵਿਚ ਸ਼ੁਰੂ ਹੋਵੇਗੀ, ਜਿਸ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਹੋਰ ਮੰਤਰੀ ਹਿੱਸਾ ਲੈਣਗੇ। ਦੋਵੇਂ ਸਦਨ ਇਸ ਵਿਸ਼ੇ 'ਤੇ 16 ਘੰਟੇ ਚਰਚਾ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜ ਸਭਾ ਦੀ ਚਰਚਾ ਵਿਚ ਵੀ ਦਖਲ ਦੇ ਸਕਦੇ ਹਨ।