JALANDHAR WEATHER

ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਿਤ

ਅਜਨਾਲਾ, 26 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਕਾਰਗਿਲ ਵਿਜੇ ਦਿਵਸ ਦੀ 26ਵੀਂ ਵਰ੍ਹੇਗੰਢ ਮੌਕੇ ਅਜਨਾਲਾ ਹਲਕੇ ਦੇ ਉਨ੍ਹਾਂ ਤਿੰਨ ਪਰਿਵਾਰਾਂ ਨਾਲ ਸਮਾਂ ਬਿਤਾਇਆ ਜਿਨ੍ਹਾਂ ਦੇ ਜਵਾਨ ਪੁੱਤਰ 1999 ਵਿਚ ਕਾਰਗਿਲ ਜੰਗ ਦੌਰਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਨੇ ਇਸ ਮੌਕੇ ਐਲਾਨ ਕੀਤਾ ਕਿ ਇਨ੍ਹਾਂ ਸ਼ਹੀਦਾਂ ਦੇ ਨਾਂਅ ਉੱਤੇ ਅਜਨਾਲੇ ਦੀਆਂ ਉਨ੍ਹਾਂ ਗਲੀਆਂ ਦੇ ਨਾਂਅ ਰੱਖੇ ਜਾਣਗੇ, ਜਿਨ੍ਹਾਂ ਵਿਚ ਸ਼ਹੀਦ ਦੇ ਪਰਿਵਾਰ ਰਹਿ ਰਹੇ ਹਨ।

ਇਨ੍ਹਾਂ ਵਿਚ ਸ਼ਹੀਦ ਪ੍ਰਵੀਨ ਕੁਮਾਰ, ਸ਼ਹੀਦ ਪਲਵਿੰਦਰ ਸਿੰਘ ਅਤੇ ਸ਼ਹੀਦ ਸੂਬੇਦਾਰ ਤਰਲੋਕ ਸਿੰਘ ਰਾਣੇਵਾਲੀ ਦੇ ਨਾਂਅ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਦੇਸ਼ ਦੀ ਅਣਖ ਹੈ, ਦੇਸ਼ ਕਾਇਮ ਹੈ ਅਤੇ ਅਸੀਂ ਰਾਜਨੀਤੀ ਵਿਚ ਹਾਂ। ਜੇਕਰ ਇਹ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਨਾ ਕਰਦੇ ਤਾਂ ਅੱਜ ਪਤਾ ਨਹੀਂ ਦੇਸ਼ ਦੀ ਹੱਦ ਅਤੇ ਹੋਂਦ ਕੀ ਹੁੰਦੀ। ਉਨ੍ਹਾਂ ਇਸ ਗੱਲ ਉੱਤੇ ਵੀ ਅਫਸੋਸ ਪ੍ਰਗਟ ਕੀਤਾ ਕਿ ਬੀਤੇ 25 ਸਾਲਾਂ ਵਿਚ ਕੋਈ ਰਾਜਸੀ ਆਗੂ ਇਸ ਦਿਨ ਇਨ੍ਹਾਂ ਪਰਿਵਾਰਾਂ ਦੀ ਸਾਰ ਲੈਣ ਨਹੀਂ ਆਇਆ।

ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਦੀ‌ ਖੈਰ ਸੁੱਖ ਪੁੱਛੀ। ਇਸ ਦੌਰਾਨ ਐਸ.ਡੀ.ਐਮ. ਸ. ਰਵਿੰਦਰ ਸਿੰਘ, ਅਸ਼ੋਕ ਤਲਵਾੜ, ਜਸਪ੍ਰੀਤ ਸਿੰਘ ਭੁੱਲਰ, ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਪ੍ਰਧਾਨ ਅਮਿਤ ਔਲ, ਸੁਪਰਡੈਂਟ ਹਰਪਾਲ ਸਿੰਘ ਬਾਠ ਅਤੇ ਹੋਰ ਹਾਜ਼ਰ ਸਨ I 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ