ਭਾਰਤ-ਇੰਗਲੈਂਡ ਚੌਥਾ ਟੈਸਟ : ਇੰਗਲੈਂਡ ਦੇ ਕਪਤਾਨ ਬੈਨ ਸਟੋਕਸ ਦਾ ਸੈਂਕੜਾ ਪੂਰਾ, ਚੌਥੇ ਦਿਨ ਪਹਿਲੀ ਪਾਰੀ 'ਚ ਇੰਗਲੈਂਡ 594/8

ਮੈਨਚੈਸਟਰ, 26 ਜੁਲਾਈ - ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਚੌਥੇ ਟੈਸਟ ਮੈਚ ਦੇ ਚੌਥੇ ਦਿਨ ਇੰਗਲੈਂਡ ਵਲੋਂ ਬੱਲੇਬਾਜ਼ੀ ਕਰਦਿਆਂ ਕਪਤਾਨ ਬੈਨ ਸਟੋਕਸ ਨੇ ਆਪਣਾ ਸੈਂਕੜਾ ਪੂਰਾ ਕਰ ਲਿਆ ਹੈ। ਖ਼ਬਰ ਲਿਖੇ ਜਾਣ ਤੱਕ ਇੰਗਲੈਂਡ ਨੇ ਪਹਿਲੀ ਪਾਰੀ ਵਿਚ 8 ਵਿਕਟਾਂ ਦੇ ਨੁਕਸਾਨ 'ਤੇ 594 ਦੌੜਾਂ ਬਣਾ ਲਈਆਂ ਸਨ ਤੇ ਉਸ ਦੀ ਬੜਤ 236 ਦੌੜਾਂ ਦੀ ਹੋ ਚੁੱਕੀ ਸੀ।
ਲੜੀ ਦਾ ਪਹਿਲਾ ਮੈਚ ਇੰਗਲੈਂਡ ਨੇ ਜਿੱਤਿਆ ਸੀ ਜਦਕਿ ਦੂਜੇ ਮੈਚ ਵਿਚ ਭਾਰਤ ਨੇ ਜਿੱਤ ਪ੍ਰਾਪਤ ਕੀਤੀ ਸੀ। ਤੀਜਾ ਮੈਚ ਜਿੱਤ ਕੇ ਇੰਗਲੈਂਡ ਨੇ 2-1 ਦੀ ਬੜਤ ਹਾਸਲ ਕਰ ਲਈ ਸੀ ਤੇ ਚੌਥਾ ਮੈਚ ਜਿੱਤ ਕੇ ਇੰਗਲੈਂਡ ਦੀਆਂ ਨਜ਼ਰਾਂ ਲੜੀ ਉੱਪਰ ਕਬਜ਼ਾ ਕਰਨ 'ਤੇ ਹੋਣਗੀਆਂ। ਭਾਰਤ ਦੀ ਟੀਮ ਵੀ ਇਹ ਮੈਚ ਜਿੱਤ ਕੇ ਲੜੀ ਬਰਾਬਰ ਕਰਨਾ ਚਾਹੇਗੀ।