JALANDHAR WEATHER

ਲੈਂਡ ਪੂਲਿੰਗ ਪਾਲਿਸੀ ਵਿਰੁੱਧ ਟਰੈਕਟਰ ਮਾਰਚ ਕੱਢਿਆ

ਸੁਲਤਾਨਪੁਰ ਲੋਧੀ, 30 ਜੁਲਾਈ (ਨਰੇਸ਼ ਹੈਪੀ)-ਸੰਯੁਕਤ ਕਿਸਾਨ ਮੋਰਚਾ ਕਪੂਰਥਲਾ ਵਿਚ ਸ਼ਾਮਿਲ ਕਿਸਾਨ ਜਥੇਬੰਦੀਆਂ ਤੇ ਲੈਂਡ ਪੂਲਿੰਗ ਸਕੀਮ ਤੋਂ ਪ੍ਰਭਾਵਿਤ ਕਿਸਾਨਾਂ ਵਲੋਂ ਸੁਲਤਾਨਪੁਰ ਲੋਧੀ ਵਿਖੇ ਇਕ ਵਿਸ਼ਾਲ ਟਰੈਕਟਰ ਮਾਰਚ, ਜਿਸਦੇ ਵਿਚ 100 ਤੋਂ ਵੱਧ ਟਰੈਕਟਰ ਅਦਾਲਤ ਚੱਕ ਤੋਂ ਚੱਲ ਕੇ ਪੁੱਡਾ ਕਾਲੋਨੀ, ਗੁਰਦੁਆਰਾ ਸ੍ਰੀ ਬੇਰ ਸਾਹਿਬ, ਬੇਬੇ ਨਾਨਕੀ ਚੌਕ, ਲੋਹੀਆਂ ਚੁੰਗੀ, ਚੰਡੀਗੜ੍ਹ ਬਸਤੀ, ਮਾਡਲ ਟਾਊਨ, ਸ਼ਹੀਦ ਊਧਮ ਸਿੰਘ ਚੌਕ ਤੋਂ ਹੁੰਦੇ ਹੋਏ ਵਾਪਸ ਅਦਾਲਤ ਚੱਕ ਪੁੱਜਾ। ਇਸ ਮੌਕੇ ਲੈਂਡ ਪੂਲਿੰਗ ਪਾਲਿਸੀ ਦੇ ਪੀੜਤ ਕਿਸਾਨਾਂ ਨੇ ਕਿਹਾ ਕਿ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਉਜਾੜ ਰਹੀ ਹੈ ਅਤੇ ਧੱਕੇ ਨਾਲ ਲੈਂਡ ਪੂਲਿੰਗ ਪਾਲਸੀ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹਥਿਆਉਣਾ ਚਾਹੁੰਦੀ ਹੈ, ਜਿਸ ਦਾ ਸਮੂਹ ਕਿਸਾਨ ਨਿਰੰਤਰ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਕਿਸੇ ਵੀ ਕੀਮਤ ਉਤੇ ਆਪਣੀ ਜ਼ਮੀਨ ਸਰਕਾਰ ਨੂੰ ਨਹੀਂ ਦੇਣਗੇ। ਭਾਵੇਂ ਉਸ ਲਈ ਉਨ੍ਹਾਂ ਨੂੰ ਆਪਣੀਆਂ ਜਾਨਾਂ ਵੀ ਕੁਰਬਾਨ ਕਰਨੀਆਂ ਪੈਣ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਇਸ ਪਾਲਿਸੀ ਨੂੰ ਤੁਰੰਤ ਖਾਰਜ ਕਰਨਾ ਚਾਹੀਦਾ ਹੈ ਅਤੇ ਜਾਰੀ ਕੀਤੇ ਗਏ ਨੋਟਿਸ ਤੁਰੰਤ ਵਾਪਸ ਲੈਣੇ ਚਾਹੀਦੇ ਹਨ।

ਟਰੈਕਟਰ ਮਾਰਚ ਤੋਂ ਪਹਿਲਾਂ ਸੰਬੋਧਨ ਕਰਨ ਵਾਲਿਆਂ ਵਿਚ ਐਡਵੋਕੇਟ ਰਜਿੰਦਰ ਸਿੰਘ ਰਾਣਾ ਸੰਯੁਕਤ ਕਿਸਾਨ ਮੋਰਚਾ, ਮੁਕੰਦ ਸਿੰਘ ਸੂਬਾਈ ਆਗੂ ਆਲ ਇੰਡੀਆ ਕਿਸਾਨ ਸਭਾ, ਧਰਮਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਹਰਵੰਤ ਸਿੰਘ ਵੜੈਚ ਪ੍ਰਧਾਨ, ਮਾਸਟਰ ਚਰਨ ਸਿੰਘ ਸਰਪ੍ਰਸਤ ਆਲ ਇੰਡੀਆ ਕਿਸਾਨ ਸਭਾ, ਲਖਵਿੰਦਰ ਸਿੰਘ ਅਦਾਲਤ ਚੱਕ, ਸੁਖਦੇਵ ਸਿੰਘ ਜੱਜ, ਬਲਦੇਵ ਸਿੰਘ ਪੰਜਾਬ ਕਿਸਾਨ ਸਭਾ, ਜਸਵਿੰਦਰ ਸਿੰਘ ਟਿੱਬਾ, ਸਰਵਨ ਸਿੰਘ ਕਰਮਜੀਤ ਪੁਰ, ਸੁਖਦੇਵ ਸਿੰਘ ਮਾਛੀਜੋਆ, ਗੁਰਦੇਵ ਸਿੰਘ ਲਵਲੀ, ਅਜੀਤ ਸਿੰਘ ਔਜਲਾ, ਸੂਰਤ ਸਿੰਘ ਸਾਬਕਾ ਸਰਪੰਚ ਅਮਰਕੋਟ ਆਦਿ ਨੇ ਮੌਜੂਦ ਸਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ