ਖਰੜ : ਗਿਲਕੋ ਸਥਿਤ ਦਫਤਰ ਵਿਖੇ ਵਿਜੀਲੈਂਸ ਵਲੋਂ ਹੁਣ ਤੱਕ ਜਾਂਚ ਜਾਰੀ

ਖਰੜ, 2 ਅਗਸਤ (ਤਰਸੇਮ ਸਿੰਘ ਜੰਡਪੁਰੀ)-ਗਿਲਕੋ ਗਰੁੱਪ ਆਫ ਕੰਪਨੀ ਦੇ ਡਾਇਰੈਕਟਰ ਅਤੇ ਬੀਜੇਪੀ ਨੇਤਾ ਰਣਜੀਤ ਸਿੰਘ ਗਿੱਲ ਦੇ ਦਫਤਰ ਹੁਣ ਤੱਕ ਵੀ ਵਿਜੀਲੈਂਸ ਦੀ ਜਾਂਚ ਜਾਰੀ ਹੈ। ਦੱਸਣਯੋਗ ਹੈ ਕਿ ਸਵੇਰੇ ਤਕਰੀਬਨ 10 ਵਜੇ ਤੋਂ ਲੈ ਕੇ ਸ਼ਾਮੀਂ ਹੁਣ ਤੱਕ ਵੀ ਵਿਜੀਲੈਂਸ ਵਲੋਂ ਦਫਤਰ ਵਿਚ ਜਾਂਚ ਕੀਤੀ ਜਾ ਰਹੀ ਹੈ।