JALANDHAR WEATHER

ਕੇਂਦਰ ਸਰਕਾਰ ਤੋਂ ਬਿਨਾਂ ਪੰਜਾਬ ਦਾ ਨਹੀਂ ਹੋ ਸਕਦਾ ਭਲਾ - ਗਿੱਲ

ਖਰੜ,  2 ਅਗਸਤ (ਤਰਸੇਮ ਸਿੰਘ ਜੰਡਪੁਰੀ)-ਸ਼੍ਰੋਮਣੀ ਅਕਾਲੀ ਦਲ ਵਲੋਂ ਭਾਜਪਾ ਵਿਚ ਸ਼ਾਮਿਲ ਹੋਏ ਆਗੂ ਤੇ ਗਿਲਕੋ ਗਰੁੱਪ ਕੰਪਨੀ ਦੇ ਐਮ.ਡੀ. ਰਣਜੀਤ ਸਿੰਘ ਗਿੱਲ ਵਲੋਂ ਵਿਜੀਲੈਂਸ ਵਿਭਾਗ ਵਲੋਂ ਕੀਤੀ ਜਾ ਰਹੀ ਜਾਂਚ-ਪੜਤਾਲ ਤੋਂ ਬਾਅਦ ਕਿਹਾ ਕਿ ਮੈਂ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਲੋਕਾਂ ਦੀ ਸਲਾਹ ਤੇ ਭਾਵਨਾ ਨੂੰ ਸਮਝਦੇ ਹੋਏ ਬੀਜੇਪੀ ਜੁਆਇਨ ਕੀਤੀ ਹੈ ਜਦਕਿ ਉਸ ਉਤੇ ਮੌਜੂਦਾ ਸਰਕਾਰ ਤੇ ਹੋਰ ਪਾਰਟੀਆਂ ਦਾ ਦਬਾਅ ਸੀ।

ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਸਮਝਦੇ ਹੋਏ ਉਨ੍ਹਾਂ ਨੇ ਬੀਜੇਪੀ ਜੁਆਇਨ ਕੀਤੀ ਸੀ ਅਤੇ ਲੋਕਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਤੋਂ ਬਿਨਾਂ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਤੇ ਪੰਜਾਬ ਤਰੱਕੀ ਦੀ ਰਾਹ ਉਤੇ ਨਹੀਂ ਜਾ ਸਕਦਾ। ਇਸ ਕਰਕੇ ਉਨ੍ਹਾਂ ਨੇ ਬੀਜੇਪੀ ਵਿਚ ਜਾਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣਯੋਗ ਅਦਾਲਤ ਅਤੇ ਪ੍ਰਮਾਤਮਾ ਉਤੇ ਭਰੋਸਾ ਹੈ ਕਿ ਉਨ੍ਹਾਂ ਨੂੰ ਜ਼ਰੂਰ ਇਨਸਾਫ ਮਿਲੇਗਾ।  

ਗਿੱਲ ਕੋ ਗਰੁੱਪ ਆਫ ਕੰਪਨੀ ਦੇ ਡਾਇਰੈਕਟਰ ਅਤੇ ਭਾਜਪਾ ਨੇਤਾ ਰਣਜੀਤ ਸਿੰਘ ਗਿੱਲ ਦੇ ਖਰੜ ਸਥਿਤ ਗਿਲਕੂ ਦਫਤਰ ਵਿਖੇ ਅੱਜ ਤਕਰੀਬਨ ਵਿਜੀਲੈਂਸ ਵਿਭਾਗ ਵਲੋਂ 9 ਘੰਟੇ ਜਾਂਚ-ਪੜਤਾਲ ਕੀਤੀ ਗਈ। ਜਾਣਕਾਰੀ ਅਨੁਸਾਰ ਵਿਜੀਲੈਂਸ ਦੀ ਟੀਮ ਦੇ ਉੱਚ ਅਧਿਕਾਰੀ ਸਵੇਰੇ ਤਕਰੀਬਨ 10 ਕੁ ਵਜੇ ਦੇ ਕਰੀਬ ਗਿਲਕੋ ਦਫਤਰ ਵਿਖੇ ਪਹੁੰਚੇ ਜਿਥੇ ਦੇਰ ਸ਼ਾਮ ਤਕਰੀਬਨ 7 ਵਜੇ ਤੱਕ ਜਾਂਚ-ਪੜਤਾਲ ਸਮਾਪਤ ਹੋਈ। ਜਾਂਚ ਦੌਰਾਨ ਗਿਲਕੂ ਦਫਤਰ ਵਿਚ ਕਿਸੇ ਵੀ ਵਿਅਕਤੀ ਨੂੰ ਅੰਦਰ ਜਾਂ ਬਾਹਰ ਆਉਣ-ਜਾਣ ਨਹੀਂ ਦਿੱਤਾ ਗਿਆ। ਵਿਜੀਲੈਂਸ ਵਿਭਾਗ ਵਲੋਂ ਇਸ ਸਾਰੀ ਕਾਰਵਾਈ ਨੂੰ ਗੁਪਤ ਰੱਖਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ