JALANDHAR WEATHER

ਭਾਰਤ-ਇੰਗਲੈਂਡ 5ਵਾਂ ਟੈਸਟ : ਦੂਜੀ ਪਾਰੀ 'ਚ ਭਾਰਤ ਦੀ ਪੂਰੀ ਟੀਮ 396 ਦੌੜਾਂ ਬਣਾ ਕੇ ਆਊਟ

ਲੰਡਨ, 2 ਅਗਸਤ - ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ 5ਵੇਂ ਤੇ ਆਖ਼ਰੀ ਟੈਸਟ ਮੈਚ ਦੇ ਤੀਜੇ ਦਿਨ ਦੂਜੀ ਪਾਰੀ ''ਚ ਭਾਰਤ ਦੀ ਪੂਰੀ ਟੀਮ 396 ਦੌੜਾਂ ਬਣਾ ਕੇ ਆਊਟ ਹੋ ਗਈ ਤੇ ਇੰਗਲੈਂਡ ਨੂੰ ਜਿੱਤਣ ਲਈ 374 ਦੌੜਾਂ ਦਾ ਟੀਚਾ ਮਿਲਿਆ।

ਭਾਰਤ ਵਲੋਂ ਸਲਾਮੀ ਬੱਲੇਬਾਜ਼ ਯਸਸ਼ਵੀ ਜੈਸਵਾਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 118 ਦੌੜਾਂ ਬਣਾਈਆਂ ਜਦਕਿ ਆਕਾਸ਼ਦੀਪ ਨੇ 66, ਰਵਿੰਦਰ ਜਡੇਜਾ ਅਤੇ ਵਾਸ਼ਿੰਗਟਨ ਸੁੰਦਰ ਨੇ 53-53 ਦੌੜਾਂ ਬਣਾਈਆਂ। ਇੰਗਲੈਂਡ ਵਲੋਂ ਜੋਸ਼ ਟੰਗ ਨੇ ਸਭ ਤੋਂ ਵੱਧ 5 ਵਿਕਟਾਂ ਹਾਸਲ ਕੀਤੀਆਂ ਜਦਕਿ ਗੁਸ ਗੁਸ ਐਟਿਕੰਸਨ ਨੇ 3 ਅਤੇ ਜੈਮੀ ਓਵਰਟਨ ਨੇ 2 ਵਿਕਟਾਂ ਹਾਸਲ ਕੀਤੀਆਂ। 5 ਮੈਚਾਂ ਦੀ ਲੜੀ ਵਿਚ ਇੰਗਲੈਂਡ 2-1 ਨਾਲ ਅੱਗੇ ਹੈ ਤੇ ਲੜੀ ਬਰਾਬਰ ਕਰਨ ਲਈ ਭਾਰਤ ਲਈ ਇਹ ਮੈਚ ਜਿੱਤਣ ਜ਼ਰੂਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ