ਮਹਿਬੂਬਾ ਮੁਫ਼ਤੀ ਭਾਰਤ-ਪਾਕਿ ਵਿਚਾਲੇ ਖੇਡ ਸੰਬੰਧਾਂ ਦੀ ਬਹਾਲੀ ਦੇ ਹੱਕ 'ਚ

ਜੰਮੂ, 2 ਅਗਸਤ (ਪੀ.ਟੀ.ਆਈ.)-ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ ਪਹਿਲਗਾਮ ਅੱਤਵਾਦੀ ਹਮਲੇ ਤੇ ਆਪ੍ਰੇਸ਼ਨ ਸਿੰਦੂਰ ਸਮੇਤ ਹਾਲੀਆ ਘਟਨਾਵਾਂ ਤੋਂ ਬਾਅਦ ਤਣਾਅਪੂਰਨ ਸਥਿਤੀ ਨੂੰ ਆਮ ਬਣਾਉਣ ਲਈ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡ ਸੰਬੰਧਾਂ ਦੀ ਬਹਾਲੀ ਦੇ ਹੱਕ ਹਨ | ਸਾਬਕਾ ਮੁੱਖ ਮੰਤਰੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿਹਾ ਕਿ ਜੇਕਰ ਤੁਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹੋ ਤੇ ਜੰਗ 'ਤੇ ਪੈਸਾ ਖਰਚ ਨਹੀਂ ਕਰਨਾ ਚਾਹੁੰਦੇ ਹੋ ਤਾਂ (ਭਾਰਤ ਅਤੇ ਪਾਕਿਸਤਾਨ ਵਿਚਾਲੇ) ਖੇਡ ਸਮਾਗਮ ਹੋਣੇ ਚਾਹੀਦੇ ਹਨ | ਜੇਕਰ ਅਸੀਂ ਬੇਰੁਜ਼ਗਾਰੀ ਤੇ ਗਰੀਬੀ ਨੂੰ ਦੂਰ ਕਰਨਾ ਚਾਹੁੰਦੇ ਹਾਂ, ਤਾਂ ਤੁਹਾਨੂੰ ਸਥਿਤੀ ਨੂੰ ਆਮ ਬਣਾਉਣਾ ਪਵੇਗਾ ਤੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਖੇਡਾਂ ਸਭ ਤੋਂ ਵਧੀਆ ਤਰੀਕਾ ਹੈ | ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਜੰਗ ਖ਼ਤਮ ਹੋ ਗਈ ਹੈ ਪਰ ਦੇਸ਼ ਵਿੱਚ ਮਾਹੌਲ ਅਜੇ ਵੀ ਕਾਇਮ ਹੈ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਰ-ਵਾਰ ਪ੍ਰਮਾਣੂ ਯੁੱਧ ਤੋਂ ਬਚਣ ਦਾ ਸਿਹਰਾ ਆਪਣੇ ਸਿਰ ਲਿਆ ਹੈ | ਬਦਕਿਸਮਤੀ ਨਾਲ, ਭਾਜਪਾ ਨੇ ਦੇਸ਼ 'ਚ ਅਜਿਹਾ ਮਾਹੌਲ ਬਣਾਇਆ ਹੈ ਕਿ ਸਾਰੀਆਂ ਪਾਰਟੀਆਂ ਪੁੱਛ ਰਹੀਆਂ ਹਨ ਕਿ ਸਰਕਾਰ ਨੇ ਪਾਕਿਸਤਾਨ ਨਾਲ ਜੰਗਬੰਦੀ ਕਿਉਂ ਕੀਤੀ |