JALANDHAR WEATHER

ਜੰਮੂ-ਕਸ਼ਮੀਰ ਪੁਲਿਸ ਦੇ 2 ਸਬ-ਇੰਸਪੈਕਟਰਾਂ ਦੀ ਹਾਦਸੇ 'ਚ ਮੌਤ

ਜੰਮੂ, 11 ਅਗਸਤ (ਰਵੀ ਸ਼ਰਮਾ)-ਜੰਮੂ-ਕਸ਼ਮੀਰ ਪੁਲਿਸ ਦੇ ਦੋ ਸਬ-ਇੰਸਪੈਕਟਰਾਂ ਦੀ ਸੜਕ ਹਾਦਸੇ ਵਿਚ ਮੌਤ ਹੋਣ ਕਾਰਨ ਜੰਮੂ-ਕਸ਼ਮੀਰ ਵਿਚ ਸੋਗ ਦੀ ਲਿਹਰ ਹੈ, ਜਦਕਿ ਪਰਿਵਾਰ ਸਦਮੇ ਵਿਚ ਹਨ। ਜੰਮੂ-ਕਸ਼ਮੀਰ ਪੁਲਿਸ ਦੇ 3 ਸਬ-ਇੰਸਪੈਕਟਰ ਸ਼੍ਰੀਨਗਰ ਤੋਂ ਅਮਰਨਾਥ ਯਾਤਰਾ ਲਈ ਆਪਣੀ ਡਿਊਟੀ ਖਤਮ ਕਰਕੇ ਆਪਣੀ ਨਿੱਜੀ ਗੱਡੀ ਵਿਚ ਜੰਮੂ ਵਾਪਸ ਆ ਰਹੇ ਸਨ, ਜਦੋਂ ਉਨ੍ਹਾਂ ਦੀ ਗੱਡੀ ਤੇਂਜਾਨ ਬਾਈਪਾਸ ਨੌਗਾਮ 'ਤੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿਚ ਦੋ ਸਬ-ਇੰਸਪੈਕਟਰਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਜਾਨ ਗੁਆਉਣ ਵਾਲਿਆਂ ਵਿਚ ਸਬ-ਇੰਸਪੈਕਟਰ ਸ਼ੁਭਮ ਸੇਠ ਜੰਮੂ ਦਾ ਰਹਿਣ ਵਾਲਾ ਸੀ ਜਦੋਂਕਿ ਸਬ-ਇੰਸਪੈਕਟਰ ਸਚਿਨ ਵਰਮਾ ਸਾਂਬਾ ਦਾ ਰਹਿਣ ਵਾਲਾ ਸੀ। ਜਿਵੇਂ ਹੀ ਇਨ੍ਹਾਂ ਦੋਵਾਂ ਦੀ ਮੌਤ ਦੀ ਖ਼ਬਰ ਆਈ, ਉਨ੍ਹਾਂ ਦੇ ਪਰਿਵਾਰਾਂ ਵਿਚ ਸੋਗ ਫੈਲ ਗਿਆ ਅਤੇ ਅਧਿਕਾਰੀ ਅਤੇ ਨੇਤਾ ਪਰਿਵਾਰ ਨੂੰ ਦਿਲਾਸਾ ਦੇਣ ਆਉਣੇ ਸ਼ੁਰੂ ਹੋ ਗਏ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ