ਨਗਰ ਕੌਂਸਲ ਗੜ੍ਹਸ਼ੰਕਰ ਵਿਖੇ ਉਪ ਪ੍ਰਧਾਨ ਜਸਵਿੰਦਰ ਕੌਰ ਮਾਨ ਨੇ ਰਾਸ਼ਟਰੀ ਝੰਡਾ ਲਹਿਰਾਇਆ

ਗੜ੍ਹਸ਼ੰਕਰ (ਹੁਸ਼ਿਆਰਪੁਰ), 15 ਅਗਸਤ (ਧਾਲੀਵਾਲ)- ਨਗਰ ਕੌਂਸਲ ਦਫ਼ਤਰ ਗੜ੍ਹਸ਼ੰਕਰ ਵਿਖੇ ਆਜ਼ਾਦੀ ਦਿਵਸ ਮੌਕੇ ਉਪ ਪ੍ਰਧਾਨ ਜਸਵਿੰਦਰ ਕੌਰ ਮਾਨ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ।ਇਸ ਮੌਕੇ ਕਾਰਜ ਸਾਧਕ ਅਫ਼ਸਰ ਹਰਜੀਤ ਸਿੰਘ ਅਤੇ ਵੱਖ ਵੱਖ ਵਾਰਡਾਂ ਤੋਂ ਕੌਂਸਲਰ ਅਤੇ ਸ਼ਹਿਰ ਵਾਸੀ ਪਤਵੰਤੇ ਹਾਜਰ ਸਨ।
ਇਸ ਮੌਕੇ ਜਸਵਿੰਦਰ ਕੌਰ ਮਾਨ ਨੇ ਸ਼ਹਿਰ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਅਤੇ ਸ਼ਹਿਰ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ।