JALANDHAR WEATHER

ਟੋਲ ਪਲਾਜ਼ਾ ਢਿਲਵਾਂ ਵਿਖੇ ਫਾਸਟੈਗ ਪਾਸ ਸਕੀਮ ਸ਼ੁਰੂ

ਢਿਲਵਾਂ (ਕਪੂਰਥਲਾ), 15 ਅਗਸਤ (ਪ੍ਰਵੀਨ ਕੁਮਾਰ) - ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਟੋਲ ਪਲਾਜ਼ਾ ਦੇ ਮਹਿੰਗੇ ਟੋਲ ਤੋਂ ਰਾਹਤ ਲਈ ਵਾਹਨ ਚਾਲਕਾਂ ਦੀ ਸਹੂਲਤ ਲਈ ਸ਼ੁਰੂ ਕੀਤੀ ਨਵੀਂ ਫਾਸਟੈਗ ਪਾਸ ਸਕੀਮ ਅੱਜ ਤੋਂ ਸ਼ੁਰੂ ਹੋ ਗਈ ਹੈ ।
ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਟੋਲ ਪਲਾਜ਼ਾ ਢਿਲਵਾਂ ਵਿਖੇ ਰਾਤ 12 ਵਜੇ ਤੋਂ ਉਕਤ ਸਕੀਮ ਤਹਿਤ ਵਾਹਨ ਚਾਲਕ ਲੰਘ ਰਹੇ ਹਨ ।ਵਧੇਰੇ ਜਾਣਕਾਰੀ ਦਿੰਦਿਆਂ ਟੋਲ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਫਾਸਟੈਗ 3 ਹਜ਼ਾਰ ਰੁਪਏ ਸਾਲਾਨਾ ਜਾਂ 200 ਟੋਲ ਲਾਂਘੇ ਲਈ ਦੇਸ਼ ਭਰ ਵਿਚ ਮਨਜ਼ੂਰ ਹੋਵੇਗਾ ।ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇ ਵਲੋਂ ਇਸ ਸਕੀਮ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਵਲੋਂ ਰਾਜਮਾਰਗ ਨਾਂਅ ਹੇਠ ਐਪ ਲਾਂਚ ਕੀਤਾ ਗਿਆ ਹੈ, ਜਿਸ ਰਾਹੀਂ ਵਾਹਨ ਚਾਲਕ ਖ਼ੁਦ ਰਜਿਸਟਰ ਕਰਕੇ ਇਸ ਨੂੰ ਬਣਾ ਸਕਦਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ