JALANDHAR WEATHER

ਨਗਰ ਪੰਚਾਇਤ ਖੇਮਕਰਨ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਗਿਆ

ਖੇਮਕਰਨ (ਤਰਨਤਾਰਨ), 15 ਅਗਸਤ (ਰਾਕੇਸ਼ ਕੁਮਾਰ ਬਿੱਲਾ) - ਦੇਸ਼ ਦਾ 79ਵਾਂ ਅਜ਼ਾਦੀ ਦਿਹਾੜਾ ਨਗਰ ਪੰਚਾਇਤ ਖੇਮਕਰਨ ਵਿਖੇ ਮਨਾਇਆ ਗਿਆ।ਦਫ਼ਤਰ ਵਿਖੇ ਕਰਵਾਏ ਗਏ ਸਮਾਗਮ 'ਚ ਰਾਸ਼ਟਰੀ ਝੰਡਾ ਨਗਰ ਪੰਚਾਇੰਤ ਖੇਮਕਰਨ ਦੀ ਪ੍ਰਧਾਨ ਬੀਬੀ ਪ੍ਰਕਾਸ਼ ਕੋਰ ਖੇੜਾ ਨੇ ਲਹਿਰਾਇਆ।
ਐਸਐਚਓ ਖੇਮਕਰਨ ਐਸਆਈ ਬਲਬੀਰ ਸਿੰਘ ਕਾਹਲੋਂ ਦੀ ਅਗਵਾਈ ਹੇਠ ਪੁਲਿਸ ਜਵਾਨਾਂ ਦੀ ਟੁਕੜੀ ਨੇ ਝੰਡੇ ਨੂੰ ਸਲਾਮੀ ਦਿੱਤੀ ਤੇ ਸਕੂਲੀ ਬੱਚੀਆਂ ਨੇ ਰਾਸ਼ਟਰੀ ਗੀਤ ਗਾਇਆ।ਨਗਰ ਪੰਚਾਇਤ ਵਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦੇ ਹੋਏ ਖੁਸ਼ੀ ਚ ਲੱਡੂ ਵੰਡੇ ਗਏ।ਇਸ ਮੋਕੇ 'ਸਮਾਰੋਹ ਦੌਰਾਨ ਭਾਰੀ ਗਿਣਤੀ ਚ ਸਥਾਨਕ ਵਾਸੀਆਂ ਸ਼ਾਮਿਲ ਹੋਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ