JALANDHAR WEATHER

ਰਾਜਾਸਾਂਸੀ 'ਚ ਐਸ.ਡੀ.ਐਮ ਲੋਪੋਕੇ ਵਲੋਂ ਲਹਿਰਾਇਆ ਗਿਆ ਤਿਰੰਗਾ ਝੰਡਾ

ਰਾਜਾਸਾਂਸੀ (ਅੰਮ੍ਰਿਤਸਰ), 15 ਅਗਸਤ (ਹਰਦੀਪ ਸਿੰਘ ਖੀਵਾ) ਸਵਤੰਤਰਤਾ ਦਿਵਸ ਆਜ਼ਾਦੀ ਦਿਵਸ ਮੌਕੇ ਸਬ ਤਹਿਸੀਲ ਰਾਜਾਸਾਂਸੀ ਚ ਵਿਸ਼ੇਸ਼ ਸਮਾਗਮ ਦੌਰਾਨ ਸੰਜੀਵ ਸ਼ਰਮਾ ਐਸ.ਡੀ.ਐਮ. ਲੋਪੋਕੇ ਵਲੋਂ ਤਿਰੰਗਾ ਲਹਿਰਾਉਣ ਦੀ ਰਸਮ ਨਿਭਾਈ ਗਈ।
ਰਮਿੰਦਰ ਪਾਲ ਸਿੰਘ ਨਾਇਬ ਤਹਿਸੀਲਦਾਰ ਰਾਜਾਸਾਂਸੀ ਦੀ ਨਿਗਰਾਨੀ ਹੇਠ ਹੋਏ ਸਮਾਗਮ ਦੌਰਾਨ ਐਸ.ਡੀ.ਐਮ. ਲੋਪੋਕੇ ਅਤੇ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਕੌਮੀ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ।ਇਸ ਦੌਰਾਨ ਰਾਜਾਸਾਂਸੀ ਦੇ ਸਕੂਲਾਂ ਦੇ ਬੱਚਿਆਂ ਨੇ ਰੰਗਾਰੰਗ ਪੋ੍ਗਰਾਮ ਗਿੱਧਾ, ਭੰਗੜਾ, ਲੋਕ ਗੀਤ ਤੇ ਦੇਸ਼ ਭਗਤੀ ਸਕਿੱਟਾਂ ਪੇਸ਼ ਕਰਕੇ ਸਰੋਤਿਆਂ ਨੂੰ ਕੀਲ ਕੇ ਰੱਖਿਆ। ਐਸਡੀਐਮ ਸੰਜੀਵ ਸਰਮਾ ਨੇ ਸੰਬੋਧਨ ਕਰਦਿਆਂ ਸਮੂਹ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਜਬਰ ਅਤੇ ਜ਼ੁਲਮ ਦਾ ਦਲੇਰੀ ਨਾਲ ਸਾਹਮਣਾ ਕਰਦੇ ਹੋਏ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋ ਜਾਣ ਵਾਲੇ ਆਪਣੇ ਨਾਇਕਾਂ ਨੂੰ ਇਸ ਸੁਤੰਤਰਤਾ ਦਿਵਸ ‘ਤੇ ਪ੍ਰਣਾਮ ਕਰਦੇ ਹਾਂ। ਇਸ ਮੌਕੇ ਐਸਡੀਐਮ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਪੁੱਜੇ ਹਲਕਾ ਰਾਜਾਸਾਂਸੀ ਦੇ ਇੰਚਾਰਜ ਸੋਨੀਆਂ ਮਾਨ, ਤਹਿਸੀਲਦਰ ਕਮਲਦੀਪ ਸਿੰਘ ਬਰਾੜ, ਗਿਰੀਸ਼ ਕੁਮਾਰ ਨਾਇਬ ਤਹਿਸੀਲਦਾਰ, ਬੀਡੀਪੀਓ ਪ੍ਗਟ ਸਿੰਘ ਤੇ ਨਗਰ ਪੰਚਾਇਤ ਰਾਜਾਸਾਂਸੀ ਦੇ ਅਧਿਕਾਰੀਆਂ ਵਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਦਾ ਵਿਸੇਸ ਸਨਮਾਨ ਕੀਤਾ ਗਿਆ ਤੇ ਅੰਗਹੀਣ ਵਿਅਕਤੀਆਂ ਨੂੰ ਟਰਾਈ ਸਾਇਕਲ ਵੰਡੇ ਗਏ ਜਦਕਿ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ।ਇਸ ਤੋਂ ਇਲਾਵਾ ਵੱਖ ਵੱਖ ਸਖਸ਼ੀਅਤਾਂ ਤੇ ਅਧਿਕਾਰੀਆਂ, ਕਰਮਚਾਰੀਆ ਨੂੰ ਬਿਹਤਰੀਨ ਸੇਵਾਵਾਂ ਨਿਭਾਉਣ ਲਈ ਸਨਮਾਨਿਤ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ