ਅਜਨਾਲਾ ਵਿਖੇ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਪਰੇਡ ਤੋਂ ਪਹਿਲਾਂ ਇਕ ਵਿਦਿਆਰਥਣ ਦੀ ਹਾਲਤ ਵਿਗੜੀ

ਅਜਨਾਲਾ (ਅੰਮ੍ਰਿਤਸਰ), 15 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਦੀ ਦਾਣਾ ਮੰਡੀ ਵਿਖੇ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਪਰੇਡ ਤੋਂ ਪਹਿਲਾਂ ਅਚਾਨਕ ਇਕ ਵਿਦਿਆਰਥਣ ਦੀ ਹਾਲਤ ਵਿਗੜ ਗਈ। ਤੁਰੰਤ ਹੀ ਤਹਿਸੀਲਦਾਰ ਅਜਨਾਲਾ ਗੁਰਮੁਖ ਸਿੰਘ ਵਲੋਂ ਉਕਤ ਵਿਦਿਆਰਥਣ ਨੂੰ ਆਪਣੀ ਗੱਡੀ ਰਾਹੀਂ ਮੈਡੀਕਲ ਸਹਾਇਤਾ ਲਈ ਹਸਪਤਾਲ ਭੇਜਿਆ ਗਿਆ।