ਬਿਹਾਰ : ਕਾਂਗਰਸ ਦੀ 'ਵੋਟਰ ਅਧਿਕਾਰ ਯਾਤਰਾ' ਵਿਚ ਸ਼ਾਮਿਲ ਹੋਏ ਖੜਗੇ, ਰਾਹੁਲ ਗਾਂਧੀ, ਲਾਲੂ ਅਤੇ ਤੇਜਸਵੀ ਯਾਦਵ

ਸਾਸਾਰਾਮ (ਬਿਹਾਰ), 17 ਅਗਸਤ - ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ, ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਪਾਰਟੀ ਦੇ ਹੋਰ ਨੇਤਾ ਸਾਸਾਰਾਮ ਤੋਂ ਸ਼ੁਰੂ ਹੋਈ ਕਾਂਗਰਸ ਦੀ 'ਵੋਟਰ ਅਧਿਕਾਰ ਯਾਤਰਾ' ਵਿਚ ਸ਼ਾਮਲ ਹੋਏ। ਇਸ ਮੌਕੇ 'ਤੇ ਯਾਤਰਾ 'ਚ ਸ਼ਾਮਲ ਹੋਣ ਲਈ ਰਾਸ਼ਟਰੀ ਜਨਤਾ ਦਲ ਦੇ ਨੇਤਾ ਲਾਲੂ ਪ੍ਰਸਾਦ ਯਾਦਵ, ਤੇਜਸਵੀ ਯਾਦਵ ਅਤੇ ਹੋਰ ਵੀ ਮੌਜ਼ੂਦ ਸਨ।
ਇਸ ਮੌਕੇ ਤੇਜਸਵੀ ਯਾਦਵ ਨੇ ਕਿਹਾ, "... ਲਾਲੂ ਅਤੇ ਲੋਹੀਆ ਹਮੇਸ਼ਾ ਕਹਿੰਦੇ ਰਹੇ ਹਨ ਕਿ 'ਵੋਟਾਂ ਦਾ ਰਾਜ ਮਤਲਬ ਛੋਟੇ ਦਾ ਰਾਜ'... ਭਾਜਪਾ ਦੇ ਲੋਕ ਚੋਣ ਕਮਿਸ਼ਨ ਤੋਂ ਉਹ ਕੰਮ ਕਰਵਾ ਰਹੇ ਹਨ ਜੋ ਉਹ ਖੁਦ ਨਹੀਂ ਕਰ ਸਕਦੇ, ਜਿਸਦਾ ਮਤਲਬ ਹੈ ਕਿ ਉਹ ਤੁਹਾਡੇ ਤੋਂ ਤੁਹਾਡੇ ਅਧਿਕਾਰ ਖੋਹ ਰਹੇ ਹਨ।"