JALANDHAR WEATHER

ਅਟਾਰੀ ਸਰਹੱਦ 'ਤੇ ਸ਼੍ਰੀ ਵਿਸਪੀ ਖਰਾਦੀ ਨੇ 522 ਕਿੱਲੋ ਦੇ ਪਿੱਲਰ ਬਾਹਾਂ ਨਾਲ ਰੋਕ ਕੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ

ਅਟਾਰੀ, ਅੰਮ੍ਰਿਤਸਰ 17 ਅਗਸਤ (ਰਾਜਿੰਦਰ ਸਿੰਘ ਰੂਬੀ,ਗੁਰਦੀਪ ਸਿੰਘ)-ਭਾਰਤ ਦੀ ਅਟਾਰੀ ਸਰਹੱਦ ਤੇ ਭਾਰਤੀ ਆਰਮੀ ਵਲੋਂ ਬੀ.ਐਸ.ਐਫ. ਦੇ ਸਹਿਯੋਗ ਨਾਲ ਕਰਵਾਏ ਗਏ ਇਕ ਪ੍ਰੋਗਰਾਮ ਵਿਚ ਪੁੱਜੇ ਗਿੰਨੀਜ਼ ਵਰਲਡ ਰਿਕਾਰਡ ਹਾਸਲ ਕਰਨ ਵਾਲੇ ਖਿਡਾਰੀ ਸ਼੍ਰੀ ਵਿਸਪੀ ਖਰਾਦੀ ਨੇ 522 ਕਿੱਲੋ ਭਾਰ ਦੇ 2 ਪਿੱਲਰਾਂ ਨੂੰ ਆਪਣੇ ਬਾਹਾਂ ਨਾਲ ਰੋਕ ਕੇ 14ਵਾਂ ਗਿੰਨੀਜ਼ ਵਰਲਡ ਰਿਕਾਰਡ ਆਪਣੇ ਨਾਂਅ ਕਰਵਾਇਆ ਹੈ। ਅੱਜ ਸ਼ਾਮ ਝੰਡੇ ਦੀ ਰਸਮ ਤੋਂ ਇਕ ਘੰਟਾ ਪਹਿਲਾਂ ਭਾਰਤੀ ਆਰਮੀ ਵਲੋਂ ਬੀ.ਐਸ.ਐਫ. ਦੇ ਸਹਿਯੋਗ ਨਾਲ ਜੇ.ਸੀ.ਪੀ. ਅਟਾਰੀ ਸਰਹੱਦ 'ਤੇ ਸੈਲਾਨੀਆ ਦੀ ਭਰਪੂਰ ਸ਼ਮੂਲੀਅਤ ਵਿਚ ਕਰਵਾਏ ਗਏ ਇਸ 'ਹਰਕੂਲਸ ਪਿੱਲਰ ਹੋਲਡਰ' ਮੁਕਾਬਲੇ ਵਿਚ ਪ੍ਰਸਿੱਧ ਫਿਟਨੈਸ ਆਈਕਨ ਅਤੇ ਮਾਰਸ਼ਲ ਆਰ ਟਿਸਟ ਸ਼੍ਰੀ ਵਿਸਪੀ ਖਰਾਦੀ ਵਿਸ਼ੇਸ਼ ਤੌਰ 'ਤੇ ਪੁੱਜੇ ਜਿੱਥੇ ਝੰਡੇ ਦੀ ਰਸਮ ਪਰੇਡ ਹੋਣ ਵਾਲੀ ਜਗ੍ਹਾ ਦੇ ਵਿਚਕਾਰ ਇਸ ਖੇਡ ਦਾ ਸੈੱਟਅਪ ਲਗਾ ਕੇ ਪ੍ਰੋਗਰਾਮ ਕਰਵਾਇਆ ਗਿਆ।

ਇਸ ਮੌਕੇ 'ਤੇ ਸੈਲਾਨੀਆ ਦੀਆਂ ਤਾੜੀਆਂ ਨਾਲ ਖਿਡਾਰੀ ਸ੍ਰੀ ਵਿਸਪੀ ਖਰਾਦੀ ਦੌੜ ਲਗਾ ਕੇ ਇਕ ਹੋਰ ਗਿੰਨੀਜ਼ ਵਰਲਡ ਰਿਕਾਰਡ ਬਣਾਉਂਦਿਆ 80 ਸੈਕਿੰਡ ਜਾਣੀਕਿ ਇਕ ਮਿੰਟ 20 ਸੈਕਿੰਡ 261 ਦੇ ਦੋ ਪਿੱਲਰ 522 ਕਿਲੋ ਭਾਰ ਵਾਲੇ ਖੰਭਿਆ ਨੂੰ ਸੱਜੇ ਖੱਬੇ ਬਾਹਾਂ ਨਾਲ ਰੋਕ ਕੇ ਰਿਕਾਰਡ ਆਪਣੇ ਨਾਂਅ ਕੀਤਾ ਗਿਆ ਹੈ। ਇਸ ਮੌਕੇ ਗਿੰਨੀਜ਼ ਵਰਲਡ ਰਿਕਾਰਡ ਬਣਾਉਣ 'ਤੇ ਭਾਰਤੀ ਆਰਮੀ ਦੀ 54ਵੀਂ ਬ੍ਰਿਗੇਡ ਦੀ ਲੈਫਟੀਨੈਂਟ ਕਰਨਲ ਤੇ ਬੀ.ਐਸ.ਐਫ. ਅੰਮ੍ਰਿਤਸਰ ਸੈਕਟਰ ਦੇ ਡੀ.ਆਈ.ਜੀ. . ਐਸ.ਐਸ. ਚੰਦੇਲ ਵਲੋਂ ਯਾਦਗਰੀ ਸ਼ੀਲਡ ਦੇਖ ਕੇ ਸਨਮਾਨਿਤ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ