ਐਸ.ਆਈ.ਆਰ. ਦੇ ਮੁੱਦੇ 'ਤੇ ਚੋਣ ਕਮਿਸ਼ਨ ਨੇ ਕੀਤੀਆਂ ਖੁੱਲ੍ਹ ਕੇ ਗੱਲਾਂ

ਨਵੀਂ ਦਿੱਲੀ , 17 ਅਗਸਤ - ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਕਿਹਾ - ਆਪਣੇ ਸੰਵਿਧਾਨਕ ਫਰਜ਼ ਤੋਂ ਪਿੱਛੇ ਨਹੀਂ ਹਟੇਗਾ ਚੋਣ ਕਮਿਸ਼ਨ
-ਚੋਣ ਕਮਿਸ਼ਨ ਦੇ ਦਰਵਾਜ਼ੇ ਹਮੇਸ਼ਾ ਸਾਰਿਆਂ ਲਈ ਬਰਾਬਰ ਖੁੱਲ੍ਹੇ ਹਨ
-ਚੋਣ ਕਮਿਸ਼ਨ ਦੀ ਭਰੋਸੇਯੋਗਤਾ 'ਤੇ ਕੋਈ ਸਵਾਲੀਆ ਨਿਸ਼ਾਨ ਨਹੀਂ ਖੜ੍ਹਾ ਕੀਤਾ ਜਾ ਸਕਦਾ
-ਬਿਹਾਰ ਵਿਚ ਐਸ.ਆਈ.ਆਰ. ਸ਼ੁਰੂ ਕਰ ਦਿੱਤਾ ਗਿਆ ਹੈ
-ਝੂਠੇ ਦੋਸ਼ਾਂ ਤੋਂ ਨਹੀਂ ਡਰਦਾ ਚੋਣ ਕਮਿਸ਼ਨ
-ਚੋਣ ਕਮਿਸ਼ਨ ਦੇ ਮੋਢੇ 'ਤੇ ਬੰਦੂਕ ਰੱਖ ਕੇ ਰਾਜਨੀਤੀ ਕੀਤੀ ਜਾ ਰਹੀ ਹੈ
-ਸਿਰਫ਼ ਭਾਰਤੀ ਨਾਗਰਿਕ ਹੀ ਸੰਸਦ ਮੈਂਬਰ ਅਤੇ ਵਿਧਾਇਕ ਦੀ ਚੋਣ ਲੜ ਸਕਦੇ ਹਨ
-ਪੱਛਮੀ ਬੰਗਾਲ ਜਾਂ ਹੋਰ ਰਾਜਾਂ ਵਿਚ ਐਸ.ਆਈ.ਆਰ. ਦੀ ਵਰਤੋਂ ਬਾਰੇ ਫ਼ੈਸਲਾ 3 ਚੋਣ ਕਮਿਸ਼ਨਰ ਕਰਨਗੇ