ਅਸੀਂ ਵੋਟ ਚੋਰੀ ਨੂੰ ਖ਼ਤਮ ਕਰਾਂਗੇ ਅਤੇ ਐਸਆਈਆਰ ਦੀ ਸੱਚਾਈ ਦਾ ਪਰਦਾਫਾਸ਼ ਕਰਾਂਗੇ - ਰਾਹੁਲ ਗਾਂਧੀ

ਸਾਸਾਰਾਮ (ਬਿਹਾਰ), 17 ਅਗਸਤ - 'ਵੋਟਰ ਅਧਿਕਾਰ ਯਾਤਰਾ' ਸਮਾਗਮ ਵਿਚ, ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ, "ਮੈਂ ਤੁਹਾਨੂੰ ਇਸ ਮੰਚ ਤੋਂ ਦੱਸ ਰਿਹਾ ਹਾਂ ਕਿ ਪੂਰੇ ਦੇਸ਼ ਵਿਚ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਚੋਰੀ ਹੋ ਰਹੀਆਂ ਹਨ। ਉਨ੍ਹਾਂ ਦੀ ਤਾਜ਼ਾ ਸਾਜ਼ਿਸ਼ ਬਿਹਾਰ ਵਿਚ ਐਸਆਈਆਰ ਕਰਵਾਉਣ ਅਤੇ ਬਿਹਾਰ ਚੋਣਾਂ ਵੀ ਚੋਰੀ ਕਰਨ ਦੀ ਹੈ। ਅਸੀਂ ਸਾਰੇ ਇਸ ਮੰਚ 'ਤੇ ਤੁਹਾਨੂੰ ਇਹ ਦੱਸਣ ਲਈ ਆਏ ਹਾਂ ਕਿ ਅਸੀਂ ਉਨ੍ਹਾਂ ਨੂੰ ਇਹ ਚੋਣ ਚੋਰੀ ਨਹੀਂ ਕਰਨ ਦੇਵਾਂਗੇ..."।
ਉਨ੍ਹਾਂ ਕਿਹਾ, "ਪੂਰਾ ਦੇਸ਼ ਜਾਣਦਾ ਹੈ ਕਿ ਚੋਣ ਕਮਿਸ਼ਨ ਕੀ ਕਰ ਰਿਹਾ ਹੈ। ਪਹਿਲਾਂ, ਦੇਸ਼ ਨੂੰ ਨਹੀਂ ਪਤਾ ਸੀ ਕਿ ਵੋਟਾਂ ਕਿਵੇਂ ਚੋਰੀ ਹੋ ਰਹੀਆਂ ਹਨ। ਪਰ ਅਸੀਂ ਪ੍ਰੈਸ ਕਾਨਫ਼ਰੰਸ ਵਿਚ ਸਪੱਸ਼ਟ ਕਰ ਦਿੱਤਾ ਕਿ ਵੋਟਾਂ ਕਿਵੇਂ ਚੋਰੀ ਹੋ ਰਹੀਆਂ ਹਨ..."। ਸਾਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਸੱਚੀ ਜਾਤੀ ਜਨਗਣਨਾ ਨਹੀਂ ਕਰਵਾਉਣ ਵਾਲੇ ਹਨ... ਪਰ ਇੰਡੀਆ ਗੱਠਜੋੜ ਦੇਸ਼ ਵਿਚ ਸੱਚੀ ਜਾਤੀ ਜਨਗਣਨਾ ਯਕੀਨੀ ਬਣਾਏਗਾ... ਅਸੀਂ ਵੋਟ ਚੋਰੀ ਨੂੰ ਖ਼ਤਮ ਕਰਾਂਗੇ ਅਤੇ ਐਸਆਈਆਰ ਦੀ ਸੱਚਾਈ ਦਾ ਪਰਦਾਫਾਸ਼ ਕਰਾਂਗੇ... ਲਾਲੂ ਜੀ, ਡਾਕਟਰ ਦੀ ਸਲਾਹ ਦੇ ਬਾਵਜ਼ੂਦ ਇੱਥੇ ਆਉਣ ਲਈ ਤੁਹਾਡਾ ਦਿਲੋਂ ਧੰਨਵਾਦ, ।