ਜੰਮੂ ਡਿਵੀਜ਼ਨ ਵਿਚ ਭਾਰੀ ਬਾਰਿਸ਼ ਦੇ ਕਾਰਨ, ਹੇਠ ਲਿਖੀਆਂ ਰੇਲਗੱਡੀਆਂ ਨੂੰ ਛੋਟਾ ਅਤੇ ਸਮਾਪਤ ਕੀਤਾ ਗਿਆ

ਜਲੰਧਰ , 17 ਅਗਸਤ - ਜੰਮੂ ਡਿਵੀਜ਼ਨ ਵਿਚ ਭਾਰੀ ਬਾਰਿਸ਼ ਦੇ ਕਾਰਨ ਰੇਲਵੇ ਵਿਭਾਗ ਨੇ ਇਨ੍ਹਾਂ 5 ਰੇਲਗੱਡੀਆਂ ਨੂੰ ਛੋਟਾ ਅਤੇ ਸਮਾਪਤ ਕੀਤਾ ਗਿਆ ਹੈ। 3 ਰੇਲਗੱਡੀਆਂ ਜਲੰਧਰ ਛਾਉਣੀ ਤੋਂ ਅਤੇ 2 ਪਠਾਨਕੋਟ ਤੋਂ ਛੋਟੀਆਂ / ਸਮਾਪਤ ਕੀਤੀਆਂ ਗਈਆਂ ਹਨ। ਸੂਬੇਦਾਰਗੰਜ ਤੋਂ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਜੇਸੀਓ ਤੱਕ ਚੱਲਣ ਵਾਲੀ ਰੇਲਗੱਡੀ ਨੰਬਰ 22431 ਨੂੰ 16 ਤਰੀਕ ਤੋਂ ਛੋਟਾ / ਸਮਾਪਤ ਕੀਤਾ ਗਿਆ ਹੈ ।
19803 ਕੋਟਾ ਤੋਂ ਕਟੜਾ ਤੱਕ ਚੱਲਣ ਵਾਲੀ ਰੇਲਗੱਡੀ ਨੂੰ ਵੀ ਛੋਟਾ / ਸਮਾਪਤ ਕੀਤਾ ਗਿਆ ਹੈ ਅਤੇ 12331 ਹਾਵੜਾ ਤੋਂ ਜੰਮੂ ਤਵੀ ਨੂੰ ਜਲੰਧਰ ਛਾਉਣੀ ਤੋਂ ਛੋਟਾ/ ਸਮਾਪਤ ਕੀਤਾ ਗਿਆ ਹੈ। ਰੇਲਗੱਡੀ ਨੰਬਰ 19225 ਭਗਤ ਕੀ ਕੋਠੀ ਤੋਂ ਜੰਮੂ ਤਵੀ ਅਤੇ 19224 ਜੰਮੂ ਤਵੀ ਤੋਂ ਸਾਬਰਮਤੀ ਨੂੰ ਪਠਾਨਕੋਟ ਤੋਂ ਛੋਟਾ / ਸਮਾਪਤ ਕੀਤਾ ਗਿਆ ਹੈ।