ਖੇਡਦੇ-ਖੇਡਦੇ ਲਾਇਸੈਂਸੀ ਪਿਸਤੌਲ ਨਾਲ ਗੋਲੀ ਚੱਲਣ ਕਰਕੇ ਜ਼ਖਮੀ ਹੋਏ ਬੱਚੇ ਦੀ ਮੌਤ
ਰਾਜਪੁਰਾ, 27 ਅਗਸਤ-15 ਸਾਲਾਂ ਨਾਬਾਲਿਗ ਬੱਚੇ ਨੇ ਖੇਡਦੇ-ਖੇਡਦੇ ਲਾਇਸੈਂਸੀ ਪਿਸਤੌਲ ਨਾਲ ਅਚਾਨਕ ਗੋਲੀ ਚੱਲ ਗਈ ਸੀ ਜੋ ਕਿ ਪ੍ਰਿੰਸ ਦੇ ਸਿਰ ਦੇ ਆਰ-ਪਾਰ ਹੋ ਗਈ ਸੀ। ਉਸ ਨੂੰ ਗਿਆਨ ਸਾਗਰ ਹਸਪਤਾਲ ਵਿਚ ਲਿਆਂਦਾ ਗਿਆ। ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮੌਕੇ ਉਤੇ ਪੁਲਿਸ ਪਹੁੰਚ ਗਈ ਹੈ ਜੋ ਮਾਮਲੇ ਦੀ ਪੜਤਾਲ ਕਰ ਰਹੀ ਹੈ।