'ਆਪ' ਦੇ ਜ਼ਿਲ੍ਹਾ ਯੂਥ ਪ੍ਰਧਾਨ ਦਲਜੀਤ ਸਿੰਘ ਰਾਮੂਵਾਲ ਨੇ ਡਰੇਨ 'ਚ ਸਤਲੁਜ ਦਰਿਆ ਦਾ ਪਾਣੀ ਪੈਣ ਤੋਂ ਰੋਕਣ ਦਾ ਮੋਰਚਾ ਸੰਭਾਲਿਆ

ਅਮਰਕੋਟ, 27 ਅਗਸਤ (ਗੁਰਚਰਨ ਸਿੰਘ ਭੱਟੀ)-ਜ਼ਿਲ੍ਹਾ ਤਰਨਤਾਰਨ ਦੇ ਹਥਾੜ ਖੇਤਰ ਦੇ ਪਿੰਡ ਭੰਗਾਲਾ ਗ਼ਜ਼ਲ ਪਿੰਡ ਨੇੜੇ ਜਿਥੇ ਖੇਮਕਰਨ ਤੇ ਕੋਟਲੀ ਤਰਫੋਂ ਆਉਂਦੀਆਂ ਡਿਫੈਂਸ ਡਰੇਨਾਂ ਦਾ ਮਿਲਣ ਹੁੰਦਾ ਹੈ, ਉਸ ਤੋਂ ਅੱਗੇ ਮੁਠਿਆਵਾਲਾ ਨੇੜੇ ਇਹ ਡਰੇਨ ਦਰਿਆ ਵਿਚ ਜਾ ਕੇ ਡਿੱਗਦੀ ਸੀ ਪਰ ਲੰਮੇ ਸਮੇਂ ਤੋਂ ਇਸ ਡਰੇਨ ਦੇ ਦਰਾਂ ਦਾ ਕੰਮ ਨਾ ਹੋਣ ਕਰਕੇ ਹਰ ਵਾਰ ਜਦੋਂ ਹੜ੍ਹ ਦਾ ਪਾਣੀ ਆਉਂਦਾ, ਉਦੋਂ ਇਲਾਕਾ ਨਿਵਾਸੀਆਂ ਨੂੰ ਦਰਿਆ ਦਾ ਪਾਣੀ ਡਰੇਨ ਪੈਣ ਤੋਂ ਰੋਕਣ ਲਈ ਜੱਦੋ-ਜਹਿਦ ਕਰਨੀ ਪੈਂਦੀ ਹੈ। ਇਸ ਵਾਰ ਵੀ ਪਿੰਡ ਸਹਿਜਰਾ ਪਾਕਿਸਤਾਨ ਦੀ ਤਰਫੋਂ ਪਾਣੀ ਘੁੰਮ ਕੇ ਇਸ ਡਰੇਨ ਪੈਣ ਲੱਗਾ ਤਾਂ ਇਲਾਕਾ ਨਿਵਾਸੀਆਂ ਨਾਲ 'ਆਪ' ਦੇ ਜ਼ਿਲ੍ਹਾ ਯੂਥ ਪ੍ਰਧਾਨ ਦਲਜੀਤ ਸਿੰਘ ਰਾਮੂਵਾਲ ਨੇ ਆਪ ਕਹੀ ਫ਼ੜ ਕੇ ਸੇਵਾਵਾਂ ਕੀਤੀਆਂ।
ਇਸ ਮੌਕੇ ਦਲਜੀਤ ਸਿੰਘ ਰਾਮੂਵਾਲ ਨੇ ਕਿਹਾ ਕਿ ਉਨ੍ਹਾਂ 'ਆਪ' ਦੀ ਜ਼ਿਲ੍ਹਾ ਤਰਨਤਾਰਨ ਦੀ ਯੂਥ ਵਿੰਗ ਦੀ ਟੀਮ ਤੇ ਯੂਥ ਕਲੱਬਾਂ ਦੇ ਅਹੁਦੇਦਾਰ ਨੌਜਵਾਨ ਵੱਡੇ ਪੱਧਰ 'ਤੇ ਸਮੁੱਚੇ ਜ਼ਿਲ੍ਹੇ ਭਰ 'ਚ ਵੱਖ-ਵੱਖ ਥਾਵਾਂ 'ਤੇ ਸੇਵਾਵਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਹਲਕਾ ਖੇਮਕਰਨ ਦੀ ਟੀਮ ਵਲੋਂ ਫੱਟੀ ਪੁੱਲ ਭੰਗਾਲਾ ਗ਼ਜ਼ਲ, ਮੀਆਵਾਲਾ ਮਹਿੰਦੀਪੁਰ ਹਥਾੜ, ਮਸਤਗੜ੍ਹ, ਕਾਲੀਆਂ ਆਦਿ ਥਾਵਾਂ ਉਤੇ ਕੰਮ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਹਲਕਾ ਖੇਮਕਰਨ ਪ੍ਰਧਾਨ ਦੇ ਯੂਥ ਸੁਖਦੇਵ ਸਿੰਘ, ਵਾਈਸ ਪ੍ਰਧਾਨ ਖੇਮਕਰਨ ਮੱਖਣ ਕਾਲੀਆ, ਜ਼ੋਨ ਪ੍ਰਧਾਨ ਗੁਰਦੇਵ ਸਿੰਘ ਕੰਬੋਕੇ, ਜ਼ੋਨ ਪ੍ਰਧਾਨ ਸਰਪੰਚ ਪਲਵਿੰਦਰ ਸਿੰਘ ਸਾਡਪੁਰ, ਜ਼ੋਨ ਪ੍ਰਧਾਨ ਸਰਪੰਚ ਸੁਰਿੰਦਰ ਸਿੰਘ ਡਿੱਬੀਪੁਰ, ਜ਼ੋਨ ਪ੍ਰਧਾਨ ਬਲਰਾਜ ਸਿੰਘ ਬੈਕਾ, ਜ਼ੋਨ ਪ੍ਰਧਾਨ ਹਰਮਨ ਸਿੰਘ ਵਲਟੋਹਾ ਮੁੱਖ ਮੀਡੀਆ ਇੰਚਾਰਜ ਯੂਥ ਕਲੱਬ ਖੇਮਕਰਨ, ਜ਼ੋਨ ਪ੍ਰਧਾਨ ਗੁਰਦੇਵ ਬਹਿੜਵਾਲ, ਜ਼ੋਨ ਪ੍ਰਧਾਨ ਮਨਦੀਪ ਬਾਠ, ਜਥੇਦਾਰ ਹਰਪਾਲ ਸਿੰਘ ਵਰਨਾਲਾ, ਜ਼ੋਨ ਇੰਚਾਰਜ ਅਮਰਜੀਤ ਸਿੰਘ ਘਰਿਆਲਾ, ਪ੍ਰਧਾਨ ਸੁਖਮਿੰਦਰ ਸਿੰਘ ਰਾਮੂਵਾਲ, 'ਆਪ' ਆਗੂ ਖੁਸ਼ਦੀਪ ਰਾਮੂਵਾਲ, ਹਰਮਨ ਰਾਮੂਵਾਲ, ਪ੍ਰਧਾਨ ਬਲਵਿੰਦਰ ਸਿੰਘ ਰਾਮੂਵਾਲ, ਮਨੂ ਸੰਧੂ ਪ੍ਰੇਮਨਗਰ ਸਾਰੇ 'ਆਪ' ਦੇ ਯੂਥ ਵਿੰਗ ਦੇ ਆਗੂਆਂ ਤੋਂ ਇਲਾਵਾ ਯੂਥ ਕਲੱਬਾਂ ਦੀਆਂ ਟੀਮਾਂ ਨੂੰ ਹੋਰ ਵੀ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਭੇਜਿਆ।