JALANDHAR WEATHER

ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ ਛੋਟੇ ਵਾਹਨਾਂ ਲਈ ਮੁੜ ਖੁੱਲ੍ਹਿਆ, ਮੁਰੰਮਤ ਦਾ ਕੰਮ ਜਾਰੀ

ਮੰਡੀ (ਹਿਮਾਚਲ ਪ੍ਰਦੇਸ਼) , 27 ਅਗਸਤ (ਏਐਨਆਈ): ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਕਾਰਨ ਬੰਦ ਕੀਤੇ ਗਏ ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ ਨੂੰ ਬੁੱਧਵਾਰ ਸ਼ਾਮ ਨੂੰ ਛੋਟੇ ਵਾਹਨਾਂ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ। ਸਵੇਰੇ ਮੌਸਮ ਵਿਚ ਸੁਧਾਰ ਹੁੰਦੇ ਹੀ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐਨ.ਐਚ.ਏ.ਆਈ.) ਵਲੋਂ ਭਾਰੀ ਮਸ਼ੀਨਰੀ ਦੀ ਮਦਦ ਨਾਲ ਜ਼ਰੂਰੀ ਮੁਰੰਮਤ ਅਤੇ ਸਫਾਈ ਦਾ ਕੰਮ ਕਰਨ ਤੋਂ ਬਾਅਦ, ਦਾਵਾੜਾ ਨੇੜੇ ਸ਼ਾਮ 5 ਵਜੇ ਦੇ ਕਰੀਬ ਆਵਾਜਾਈ ਮੁੜ ਸ਼ੁਰੂ ਹੋ ਗਈ।

ਮੰਡੀ ਦੇ ਡਿਪਟੀ ਕਮਿਸ਼ਨਰ, ਅਪੂਰਵ ਦੇਵਗਨ ਨੇ ਐਨ.ਐਚ.ਏ.ਆਈ.ਅਧਿਕਾਰੀਆਂ ਦੇ ਨਾਲ ਮਿਲ ਕੇ ਬਹਾਲੀ ਦੇ ਯਤਨਾਂ ਦਾ ਨਿੱਜੀ ਤੌਰ 'ਤੇ ਨਿਰੀਖਣ ਕੀਤਾ ਅਤੇ ਪੁਸ਼ਟੀ ਕੀਤੀ ਕਿ ਮੰਡੀ-ਕੁੱਲੂ ਵਾਇਆ ਕਟੌਲਾ ਸੜਕ ਨੂੰ ਵੀ ਛੋਟੇ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਹਾਲਾਂਕਿ, ਭਾਰੀ ਵਾਹਨਾਂ ਦੀ ਆਵਾਜਾਈ ਅਗਲੀ ਸੁਰੱਖਿਆ ਪ੍ਰਵਾਨਗੀ ਤੱਕ ਮੁਅੱਤਲ ਹੈ।

ਅਧਿਕਾਰੀਆਂ ਨੇ ਯਾਤਰੀਆਂ ਨੂੰ ਰਸਤੇ ਦੀ ਨਾਜ਼ੁਕ ਸਥਿਤੀ ਨੂੰ ਦੇਖਦੇ ਹੋਏ, ਸਿਰਫ਼ ਜ਼ਰੂਰੀ ਹੋਣ 'ਤੇ ਹੀ ਯਾਤਰਾ ਕਰਨ ਦੀ ਅਪੀਲ ਕੀਤੀ ਹੈ। ਡੀ.ਸੀ. ਦੇਵਗਨ ਨੇ ਕਿਹਾ, "ਹਾਈਵੇਅ ਨੂੰ ਜਲਦੀ ਹੀ ਭਾਰੀ ਵਾਹਨਾਂ ਲਈ ਵੀ ਖੋਲ੍ਹ ਦਿੱਤਾ ਜਾਵੇਗਾ, ਪਰ ਉਦੋਂ ਤੱਕ ਅਸੀਂ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਦੀ ਬੇਨਤੀ ਕਰਦੇ ਹਾਂ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ