ਇਕ ਏ.ਟੀ.ਐਮ. ਲੁਟੇਰਾ ਐਸ.ਟੀ.ਐਫ. ਨਾਲ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ

ਨਵੀਂ ਦਿੱਲੀ, 30 ਅਗਸਤ-ਮੇਵਾਤ (ਹਰਿਆਣਾ) ਤੋਂ ਇਕ ਏ.ਟੀ.ਐਮ. ਲੁਟੇਰਾ ਅਤੇ ਆਟੋ-ਲਿਫਟਰ, ਪੱਪੀ ਉਰਫ਼ ਪੱਪੂ, ਨੂੰ ਤੁਗਲਕਾਬਾਦ ਵਿਚ ਐਸ.ਟੀ.ਐਫ. ਦੱਖਣ ਪੂਰਬ ਨਾਲ ਹੋਏ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਪੱਪੀ ਦਿੱਲੀ, ਹਰਿਆਣਾ, ਰਾਜਸਥਾਨ ਅਤੇ ਕੇਰਲ ਵਿਚ ਲੋੜੀਂਦਾ ਹੈ। ਉਸ ਕੋਲੋਂ ਇਕ ਪਿਸਤੌਲ, ਚਾਰ ਜ਼ਿੰਦਾ ਗੋਲੀਆਂ ਅਤੇ ਇਕ ਚੋਰੀ ਹੋਇਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।