ਪਠਾਨਕੋਟ ਇਕ ਦੁਕਾਨ ’ਤੇ ਚਲੀਆਂ ਗੋਲੀਆਂ

ਪਠਾਨਕੋਟ, 30 ਅਗਸਤ (ਵਿਨੋਦ)- ਪਠਾਨਕੋਟ ਦੀ ਇਕ ਦੁਕਾਨ ’ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਚਲਦੇ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਢੰਗੂ ਰੋਡ ਦੇ ਬਿਜਲੀ ਘਰ ਦੇ ਸਾਹਮਣੇ ਇਕ ਬੰਦ ਦੁਕਾਨ ’ਤੇ ਰਾਤ ਵੇਲੇ ਕਿਸੇ ਸ਼ਰਾਰਤੀ ਅਨਸਰ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਗੋਲੀਆਂ ਸ਼ਟਰ ਨੂੰ ਪਾਰ ਕਰਦੀਆਂ ਹੋਈਆਂ ਦੁਕਾਨ ਵਿਚ ਅੰਦਰ ਜਾ ਵੱਜੀਆਂ। ਹਾਲਾਂਕਿ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਫਿਲਹਾਲ ਪੁਲਿਸ ਥਾਣਾ ਡਵੀਜ਼ਨ ਨੰਬਰ ਦੋ ਦੇ ਐਸ. ਐਚ. ਓ. ਮਨਦੀਪ ਸਲਗੋਤਰਾ ਨੇ ਦੁਕਾਨ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।